-11.3 C
Toronto
Wednesday, January 21, 2026
spot_img
Homeਭਾਰਤਹਰਿਆਣਾ ਪਹੁੰਚੀ ਭਾਰਤ ਜੋੜੋ ਯਾਤਰਾ

ਹਰਿਆਣਾ ਪਹੁੰਚੀ ਭਾਰਤ ਜੋੜੋ ਯਾਤਰਾ

ਸੰਘਣੀ ਧੁੰਦ ’ਚ 14 ਕਿਲੋਮੀਟਰ ਪੈਦਲ ਚੱਲੇ ਰਾਹੁਲ ਗਾਂਧੀ, ਸਾਬਕਾ ਫੌਜੀ ਵੀ ਯਾਤਰਾ ’ਚ ਹੋਏ ਸ਼ਾਮਲ
ਨੂੰਹ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਅੱਜ ਹਰਿਆਣਾ ’ਚ ਦਾਖਲ ਹੋ ਗਈ ਹੈ। ਰਾਜਸਥਾਨ-ਹਰਿਆਣਾ ਬਾਰਡਰ ’ਤੇ ਨੂਹ ’ਚ ਭਾਰਤ ਜੋੜੋ ਯਾਤਰਾ ਦੀ ਫਲੈਗ ਸੈਰੇਮਨੀ ਹੋਈ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ’ਚ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੇਭਾਨ ਅਤੇ ਭੁਪਿੰਦਰ ਸਿੰਘ ਹੁੱਡਾ ਨੂੰ ਫਲੈਗ ਸੌਂਪਿਆ ਗਿਆ। ਇਥੇ ਇਕ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਕਾਂਗਰਸੀ ਸਮਰਥਕਾਂ ਨਾਲ ਪੈਦਲ ਚੱਲਣਾ ਸ਼ੁਰੂ ਕੀਤਾ। ਹਰਿਆਣਾ ’ਚ ਅੱਜ ਸੰਘਣੀ ਧੁੰਦ ਸੀ ਪ੍ਰੰਤੂ ਫਿਰ ਵੀ ਰਾਹੁਲ ਗਾਂਧੀ 14 ਕਿਲੋਮੀਟਰ ਚੱਲਣ ਤੋਂ ਬਾਅਦ ਫਿਰੋਜ਼ਪੁਰ ਝਿਰਕਾ ਦੀ ਅਨਾਜ਼ ਮੰਡੀ ’ਚ ਰੁਕ ਗਏ ਅਤੇ ਇਥੋਂ 4 ਵਜੇ ਯਾਤਰਾ ਨੂਹ ਜ਼ਿਲ੍ਹੇ ਦੇ ਨਸੀਰ ਬਾਗ ਲਈ ਰਵਾਨਾ ਹੋਈ। ਯਾਤਰਾ ’ਚ ਹਰਿਆਣਾ ਦੇ ਕਾਂਗਰਸੀ ਆਗੂ ਵੀ ਰਾਹੁਲ ਗਾਂਧੀ ਦੇ ਨਾਲ ਚੱਲ ਰਹੇ ਹਨ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਜੋਕੇ ਸਮੇਂ ’ਚ ਰਾਜਨੀਤਿਕ ਆਗੂਆਂ ਅਤੇ ਜਨਤਾ ਦਰਮਿਆਨ ਇਕ ਖਾਈ ਬਣ ਗਈ ਹੈ। ਭਾਰਤ ਜੋੜੋ ਯਾਤਰਾ ਨੇ ਇਸ ਖਾਈ ਨੂੰ ਪੂਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਯਾਤਰਾ ’ਚ ਸ਼ਾਮਲ ਆਗੂ ਲੰਬੇ ਭਾਸ਼ਣ ਨਹੀਂ ਦਿੰਦੇ ਬਲਕਿ ਲੋਕਾਂ ਨੂੰ ਮਿਲਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਵਾਲਿਆਂ ਨੇ ਮੈਨੂੰ ਪੁੱਛਿਆ ਕਿ ਯਾਤਰਾ ਦੀ ਕੀ ਜ਼ਰੂਰਤ ਸੀ। ਮੈਂ ਭਾਜਪਾ ਵਾਲਿਆਂ ਨੂੰ ਜਵਾਬ ਦਿੱਤਾ ਕਿ ਤੁਹਾਡੇ ਨਫ਼ਰਤ ਦੇ ਬਜ਼ਾਰ ’ਚ ਕਾਂਗਰਸ ਨੇ ਮੁਹੱਬਤ ਦੀ ਦੁਕਾਨ ਖੋਲ੍ਹੀ ਹੈ।

 

RELATED ARTICLES
POPULAR POSTS