-5.7 C
Toronto
Wednesday, January 21, 2026
spot_img
Homeਭਾਰਤਭਗਤ ਸਿੰਘ ਦੇ ਭਾਣਜੇ ਨੇ ਕਿਹਾ ਕਨ੍ਹੱਈਆ, ਵੇਮੁਲਾ ਅੱਜ ਦੇ ਭਗਤ ਸਿੰਘ

ਭਗਤ ਸਿੰਘ ਦੇ ਭਾਣਜੇ ਨੇ ਕਿਹਾ ਕਨ੍ਹੱਈਆ, ਵੇਮੁਲਾ ਅੱਜ ਦੇ ਭਗਤ ਸਿੰਘ

Kanhya Kumar copy copyਨਵੀਂ ਦਿੱਲੀ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨੇ ਕਿਹਾ ਕਿ ਕਨ੍ਹੱਈਆ ਕੁਮਾਰ, ਰੋਹਿਤ ਵੇਮੁਲਾ ਤੇ ਹੋਰ ਨੌਜਵਾਨ ਜੋ ਦੇਸ਼ ਦੇ ਮਸਲਿਆਂ ਲਈ ਸੰਘਰਸ਼ ਕਰਦੇ ਹਨ ਉਹ ਅੱਜ ਦੇ ਭਗਤ ਸਿੰਘ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਆਪਣੇ ਲੈਕਚਰ ਦੌਰਾਨ ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਸੰਘਰਸ਼ ਕਰ ਰਹੇ ਇਨ੍ਹਾਂ ਨੌਜਵਾਨਾਂ ਵੱਲੋਂ ਵੱਖ-ਵੱਖ ਮਸਲਿਆਂ ‘ਤੇ ਕੀਤੀ ਬਿਆਨਬਾਜ਼ੀ ਤੋਂ ਚਿੜ ਕੇ ਉਨ੍ਹਾਂ ਵਿਰੁੱਧ ਜਾਅਲੀ ਕੇਸ ਦਰਜ ਕਰ ਰਹੀ ਹੈ।ਕਾਂਗਰਸ ਆਗੂ ਸ਼ਸ਼ੀ ਥਰੂਰ ਵੱਲੋਂ ਕਨ੍ਹੱਈਆ ਦੀ ਤੁਲਨਾ ਭਗਤ ਸਿੰਘ ਨਾਲ ਕਰਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੈਂ ਸ਼ਸ਼ੀ ਥਰੂਰ ਦੇ ਵਿਚਾਰਾਂ ਦਾ ਸਮਰਥਨ ਕਰਦਾ ਹਾਂ ਕਿਉਂਕਿ ਕਨ੍ਹੱਈਆ ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਚੱਲ ਰਿਹਾ ਹੈ ਤੇ ਸਮਾਜ ਨੂੰ ਦਰਪੇਸ਼ ਮਸਲਿਆਂ ਨੂੰ ਚੰਗੀ ਤਰ੍ਹਾਂ ਚੁੱਕ ਰਿਹਾ ਹੈ। ਵੇਮੁਲਾ ਬਾਰੇ ਉਨ੍ਹਾਂ ਕਿਹਾ ਕਿ ਉਹ ਅਧਿਕਾਰਾਂ ਲਈ ਲੜਦਾ ਸ਼ਹੀਦ ਹੋ ਗਿਆ। ਜਗਮੋਹਨ ਸਿੰਘ ਜੋ ਮਨੁੱਖੀ ਅਧਿਕਾਰ ਕਾਰਕੁਨ ਹਨ ਅਤੇ ਉਨ੍ਹਾਂ ਭਗਤ ਸਿੰਘ ਦੀਆਂ ਮਹੱਤਵਪੂਰਣ ਲਿਖਤਾਂ ਨੂੰ ਡਿਜੀਟਲ ਕਰਵਾਇਆ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ‘ਦੇਸ਼ਧ੍ਰੋਹ ਕਾਨੂੰਨ ਤੇ ਆਜ਼ਾਦੀ ਦੀ ਲੜਾਈ : ਭਗਤ ਸਿੰਘ ਦੇ ਸੰਦਰਭ ‘ਚ’ ਵਿਸ਼ੇ ਉਤੇ ਸੰਬੋਧਨ ਕਰ ਰਹੇ ਸਨ।

RELATED ARTICLES
POPULAR POSTS