13.1 C
Toronto
Wednesday, October 15, 2025
spot_img
Homeਭਾਰਤਸ੍ਰੀ ਸ੍ਰੀ ਰਵੀਸ਼ੰਕਰ, ਅਨੁਪਮ ਖੇਰ, ਬਰਜਿੰਦਰ ਸਿੰਘ ਹਮਦਰਦ, ਸਾਇਨਾ ਨੇਹਵਾਲ ਸਮੇਤ 56...

ਸ੍ਰੀ ਸ੍ਰੀ ਰਵੀਸ਼ੰਕਰ, ਅਨੁਪਮ ਖੇਰ, ਬਰਜਿੰਦਰ ਸਿੰਘ ਹਮਦਰਦ, ਸਾਇਨਾ ਨੇਹਵਾਲ ਸਮੇਤ 56 ਨੂੰ ਮਿਲੇ ਪਦਮ ਪੁਰਸਕਾਰ

56 Sanman copy copyਬਾਕੀ 56 ਹਸਤੀਆਂ ਨੂੰ ਅਗਲੇ ਮਹੀਨੇ ਵੱਖਰੇ ਸਮਾਗਮ ‘ਚ ਕੀਤਾ ਜਾਵੇਗਾ ਸਨਮਾਨਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਿਲਾਇੰਸ ਇੰਡਸਟਰੀਜ਼ ਦੇ ਬਾਨੀ ਮਰਹੂਮ ਧੀਰੂਭਾਈ ਅੰਬਾਨੀ, ਸਾਬਕਾ ਰਾਜਪਾਲ ਜਗਮੋਹਨ, ਸ੍ਰੀ ਸ੍ਰੀ ਰਵੀਸ਼ੰਕਰ, ਅਦਾਕਾਰ ਅਨੁਪਮ ਖੇਰ, ਬਰਜਿੰਦਰ ਸਿੰਘ ਹਮਦਰਦ, ਅਜੈ ਦੇਵਗਨ ਅਤੇ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਆਰਟ ਆਫ਼ ਲਿਵਿੰਗ ਦੇ ਬਾਨੀ ਸ੍ਰੀ ਸ੍ਰੀ ਰਵੀ ਸ਼ੰਕਰ, ਨ੍ਰਤਕੀ ਯਾਮਿਨੀ ਕ੍ਰਿਸ਼ਨਾਮੂਰਤੀ, ਸਾਬਕਾ ਕੈਗ ਵਿਨੋਦ ਰਾਏ, ਲੋਕ ਗਾਇਕਾ ਮਾਲਿਨੀ ਅਵਸਥੀ, ਕਿਸਾਨ ਸੁਭਾਸ਼ ਪਾਲੇਕਰ ਅਤੇ ਖਾਨਸਾਮਾ ਮੁਹੰਮਦ ਇਮਤਿਆਜ਼ ਕੁਰੈਸ਼ੀ ਉਨ੍ਹਾਂ 56 ਹਸਤੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ ਹਨ।
ਕੋਕਿਲਾਬੇਨ ਅੰਬਾਨੀ ਨੇ ਆਪਣੇ ਪਤੀ ਧੀਰੂਭਾਈ ਅੰਬਾਨੀ ਦੀ ਤਰਫ਼ੋਂ ਪਦਮ ਵਿਭੂਸ਼ਣ ਹਾਸਲ ਕੀਤਾ। ਸਮਾਗਮ ਵਿਚ ਉਨ੍ਹਾਂ ਦੇ ਦੋਵੇਂ ਪੁੱਤਰ ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਪੰਜ ਹਸਤੀਆਂ ਨੂੰ ਪਦਮ ਵਿਭੂਸ਼ਣ ਸਨਮਾਨ ਦਿੱਤਾ ਗਿਆ ਹੈ। ਬਰਜਿੰਦਰ ਸਿੰਘ ਹਮਦਰਦ, ਅਨੁਪਮ ਖੇਰ, ਸਾਇਨਾ ਨੇਹਵਾਲ ਸਮੇਤ 8 ਹਸਤੀਆਂ ਨੂੰ ਪਦਮ ਭੂਸ਼ਣ ਪੁਰਸਕਾਰ ਦਿੱਤੇ ਗਏ। ਰਾਸ਼ਟਰਪਤੀ ਵੱਲੋਂ 43 ਹਸਤੀਆਂ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ‘ਚ ਮਾਸਟਰ ਕਾਰਡ ਦੇ ਸੀਈਓ ਅਤੇ ਪ੍ਰਧਾਨ ਅਜੈਪਾਲ ਸਿੰਘ ਬਾਂਗਾ ਸ਼ਾਮਲ ਹਨ।
ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਮੌਕੇ 112 ਹਸਤੀਆਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਰਜਨੀਕਾਂਤ, ਪ੍ਰਿਅੰਕਾ ਚੋਪੜਾ ਅਤੇ ਸਾਨੀਆ ਮਿਰਜ਼ਾ ਸਮੇਤ ਬਾਕੀ 56 ਹਸਤੀਆਂ ਨੂੰ ਪੁਰਸਕਾਰ ਅਗਲੇ ਮਹੀਨੇ ਵੱਖਰੇ ਸਮਾਗਮ ਦੌਰਾਨ ਦਿੱਤੇ ਜਾਣਗੇ।

RELATED ARTICLES
POPULAR POSTS