ਨਵੀਂ ਦਿੱਲੀ : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 17 ਕੌਮੀ ਬੈਂਕਾਂ ਤੋਂ ਲਏ 9000 ਕਰੋੜ ਦੇ ਕਰਜ਼ੇ ‘ਚੋਂ ਉਹ 4000 ਕਰੋੜ ਰੁਪਏ ਮੋੜਨ ਲਈ ਤਿਆਰ ਹੈ ਪਰ ਉਸ ਨੇ ਨੇੜ ਭਵਿੱਖ ‘ਚ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ। ਮਾਲਿਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਸੀਐਸ ਵੈਦਿਆਨਾਥਨ ਤੇ ਪਰਾਗ ਤ੍ਰਿਪਾਠੀ ਨੇ ਜਸਟਿਸ ਕੁਰੀਅਨ ਜੋਜ਼ੇਫ ਅਤੇ ਆਰਐਫ ઠਨਰੀਮਨ ਦੇ ਬੈਂਚ ਨੂੰ ਦੱਸਿਆ ਕਿ ਜ਼ਿਆਦਾਤਰ ਕਰਜ਼ਾ ਹੁਣ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨ ਲਈ ਲਿਆ ਗਿਆ ਸੀ ਅਤੇ ਉਨ੍ਹਾਂ ਦਾ ਮੁਵੱਕਿਲ ਆਉਣ ਵਾਲੇ ਛੇ ਮਹੀਨਿਆਂ 30 ਸਤੰਬਰ ਤੱਕ ਕਰਜ਼ਾ ਮੋੜੇਗਾ। ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਬੈਂਕ ਪ੍ਰਬੰਧਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਸੀ ਤੇ ਐਸਬੀਆਈ ਅੱਗੇ ਇਹ ਪੇਸ਼ਕਸ਼ ਰੱਖੀ ਹੈ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …