Breaking News
Home / ਭਾਰਤ / ਅਜਮਲ ਕਸਾਬ ਨੂੰ ਹਿੰਦੂ ਸਾਬਤ ਕਰਨਾ ਚਾਹੁੰਦਾ ਸੀ ਪਾਕਿਸਤਾਨ

ਅਜਮਲ ਕਸਾਬ ਨੂੰ ਹਿੰਦੂ ਸਾਬਤ ਕਰਨਾ ਚਾਹੁੰਦਾ ਸੀ ਪਾਕਿਸਤਾਨ

ਸਾਬਕਾ ਪੁਲਿਸ ਅਧਿਕਾਰੀ ਰਾਕੇਸ਼ ਮਾਰਿਆ ਨੇ ਆਪਣੀ ਕਿਤਾਬ ‘ਚ ਕੀਤਾ ਖੁਲਾਸਾ
ਮੁੰਬਈ/ਬਿਊਰੋ ਨਿਊਜ਼
ਲਸ਼ਕਰ ਏ ਤੋਇਬਾ ਦੇ 10 ਅੱਤਵਾਦੀਆਂ ਨੇ 26 ਨਵੰਬਰ 2008 ਨੂੰ ਮੁੰਬਈ ‘ਤੇ ਅੱਤਵਾਦੀ ਹਮਲਾ ਕੀਤਾ ਸੀ। ਇਸ ਸਬੰਧੀ ਮੁੰਬਈ ਦੇ ਸਾਬਕਾ ਪੁਲਿਸ ਅਧਿਕਾਰੀ ਰਾਕੇਸ਼ ਮਾਰਿਆ ਨੇ ਖੁਲਾਸਾ ਕੀਤਾ ਹੈ ਕਿ ਜਿਊਂਦਾ ਫੜਿਆ ਗਿਆ ਅੱਤਵਾਦੀ ਅਜਮਲ ਕਸਾਬ ਅਜਿਹੀ ਯੋਜਨਾ ਬਣਾ ਕੇ ਆਇਆ ਸੀ ਕਿ ਇਹ ਹਮਲਾ ਇਕ ਹਿੰਦੂ ਅੱਤਵਾਦੀ ਸਾਜਿਸ਼ ਲੱਗੇ। ਕਸਾਬ ਨੇ ਗੁੱਟ ‘ਤੇ ਲਾਲ ਧਾਗਾ ਬੰਨ੍ਹਿਆ ਹੋਇਆ ਅਤੇ ਖੁਦ ਦੀ ਪਹਿਚਾਣ ਬੰਗਲੁਰੂ ਦੇ ਸਮੀਰ ਚੌਧਰੀ ਵਜੋਂ ਕਰਵਾਉਣ ਦੀ ਤਿਆਰੀ ਵਿਚ ਸੀ। ਉਹ ਇਸ ਲਈ ਸੀ ਕਿ ਮੁੰਬਈ ‘ਤੇ ਹਿੰਦੂ ਅੱਤਵਾਦੀਆਂ ਨੇ ਹਮਲਾ ਕੀਤਾ ਹੈ, ਪਰ ਉਹ ਜਿਊਂਦਾ ਫੜਿਆ ਅਤੇ ਸਾਰੀ ਚਾਲ ਫੇਲ੍ਹ ਹੋ ਗਈ। ਰਾਕੇਸ਼ ਮਾਰਿਆ ਨੇ ਆਪਣੇ ਨਵੀਂ ਕਿਤਾਬ ਵਿਚ ਇਹ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁੰਬਈ ਦੇ ਪੁਲਿਸ ਕਾਂਸਟੇਬਲ ਤੁੱਕਾ ਰਾਮ ਓਂਬਲੇ ਨੇ ਆਪਣੇ ਪ੍ਰਾਣ ਦੇ ਕੇ ਵੀ ਕਸਾਬ ਨੂੰ ਜਿਊਂਦਾ ਫੜਨ ਵਿਚ ਵੀਰਤਾ ਦਿਖਾਈ ਸੀ। ਅਜਮਲ ਕਸਾਬ ਨੂੰ ਬਾਅਦ ਵਿਚ ਫਾਂਸੀ ਦੇ ਦਿੱਤੀ ਗਈ ਸੀ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …