ਘਟਨਾ ਤੋਂ 47 ਸਾਲਾਂ ਬਾਅਦ ਦਰਜ ਹੋਇਆ ਮਾਮਲਾ
ਸ਼ਿਮਲਾ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰ ਜਤਿੰਦਰ ਖਿਲਾਫ ਆਪਣੇ ਮਾਮੇ ਦੀ ਕੁੜੀ ਨਾਲ ਯੋਨ ਸ਼ੋਸ਼ਣ ਦਾ ਸ਼ਿਮਲਾ ਵਿਚ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਘਟਨਾ ਦੇ 47 ਸਾਲਾਂ ਬਾਅਦ ਸ਼ਿਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ। ਮਹਿਲਾ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਇਹ ਘਟਨਾ 1971 ਵਿੱਚ ਸ਼ਿਮਲਾ ਵਿੱਚ ਹੋਈ ਸੀ, ਜਦੋਂ ਉਹ 18 ਸਾਲ ਦੀ ਸੀ ਤੇ ਅਭਿਨੇਤਾ 28 ਸਾਲ ਦਾ ਸੀ। ਪੁਲਿਸ ਸੁਪਰਡੈਂਟ ਉਮਾਪਤੀ ਜਮਵਾਲ ਨੇ ਕਿਹਾ ਕਿ ਬਾਲੀਵੁੱਡ ਦੇ ਅਦਾਕਾਰ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।
Check Also
‘ਡੰਕੀ ਰੂਟ’ ਮਾਮਲੇ ਵਿਚ ਈਡੀ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਨਵੇਂ ਸਿਰਿਓਂ ਜਾਂਚ ਸ਼ੁਰੂ
ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ ਜਲੰਧਰ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ …