Breaking News
Home / ਭਾਰਤ / ਮੌਨਸੂਨ ਭਾਰਤ ਪੁੱਜਿਆ

ਮੌਨਸੂਨ ਭਾਰਤ ਪੁੱਜਿਆ

ਕੇਰਲ ’ਚ ਦਿੱਤੀ ਦਸਤਕ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਵੀਰਵਾਰ ਨੂੰ ਐਲਾਨ ਕੀਤਾ ਕਿ ਮੌਨਸੂਨ ਭਾਰਤ ਪੁੱਜ ਗਿਆ ਹੈ ਤੇ ਉਸਨੇ ਕੇਰਲ ’ਚ ਦਸਤਕ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਸਾਲ ਮੌਨਸੂਨ ਕਈ ਦਿਨ ਪਛੜ ਕੇ ਕੇਰਲ ਪੁੱਜੀ ਹੈ। ਇਹ ਮੌਨਸੂਨ ਆਮ ਤੌਰ ’ਤੇ ਪਹਿਲੀ ਜੂਨ ਨੂੰ ਜਾਂ ਇਸ ਤੋਂ ਇਕ ਦੋ ਦਿਨ ਪਹਿਲਾਂ ਹੀ ਪੁੱਜ ਜਾਂਦੀ ਹੈ। ਮੌਸਮ ਵਿਭਾਗ ਨੇ ਲੰਘੇ ਮਈ ਮਹੀਨੇ ਦੇ ਅੱਧ ਵਿਚ ਕਿਹਾ ਸੀ ਕਿ ਮੌਨਸੂਨ 4 ਜੂਨ ਤੱਕ ਕੇਰਲ ਪਹੁੰਚ ਸਕਦਾ ਹੈ। ਇਸਦੇ ਚੱਲਦਿਆਂ ਰਾਜਧਾਨੀ ਦਿੱਲੀ ਵਿਚ ਅਗਲੇ ਚਾਰ-ਪੰਜ ਦਿਨ ਤੱਕ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਤਾਪਮਾਨ ਵਿਚ ਹੌਲੀ-ਹੌਲੀ ਵਾਧਾ ਜਾਰੀ ਰਹੇਗਾ। ਇਸੇ ਦੌਰਾਨ ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ ਪਿਛਲੇ ਦਿਨੀਂ ਪਏ ਮੀਂਹ ਕਰਕੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਲੰਘੇ 10 ਕੁ ਦਿਨਾਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਅਤੇ ਗਰਮ ਹਵਾਵਾਂ ਨਹੀਂ ਚੱਲੀਆਂ। ਉਧਰ ਦੂਜੇ ਪਾਸੇੇ ਜੰਮੂ ਕਸ਼ਮੀਰ ਵਿਚ ਪਏ ਮੀਂਹ ਅਤੇ ਗੜੇਮਾਰੀ ਕਰਕੇ ਸੇਬ ਅਤੇ ਹੋਰ ਮੌਸਮੀ ਫਲਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ।

Check Also

ਮਨਜਿੰਦਰ ਸਿੰਘ ਸਿਰਸਾ ਵੱਲੋਂ ਭਗਵੰਤ ਮਾਨ ਨੂੰ ਸੁਚੇਤ ਰਹਿਣ ਦੀ ਸਲਾਹ

ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਦੀ ਫਿਰਾਕ ’ਚ ਹੈ ਕੇਜਰੀਵਾਲ : ਭਾਜਪਾ …