28.1 C
Toronto
Thursday, September 3, 2026
spot_img
Homeਹਫ਼ਤਾਵਾਰੀ ਫੇਰੀਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਸਿੱਟ...

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਸਿੱਟ ਦਾ ਪੁਨਰਗਠਨ

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਸਿੱਟ ਦਾ ਪੁਨਰਗਠਨਰ : ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਗੁੰਮ ਹੋਏ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦਾ ਪੁਨਰਗਠਨ ਕੀਤਾ ਹੈ। ਇਹ ਮਾਮਲਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ 7 ਦਸੰਬਰ 2025 ਨੂੰ ਇੱਥੋਂ ਦੇ ਥਾਣਾ ਡਿਵੀਜ਼ਨ ਸੀ ਵਿਖੇ ਦਰਜ ਕੀਤਾ ਗਿਆ ਸੀ। ਬਿਊਰੋ ਦੇ ਡਾਇਰੈਕਟਰ ਐਲ ਕੇ ਯਾਦਵ ਵੱਲੋਂ ਜਾਰੀ ਤਾਜ਼ਾ ਹੁਕਮਾਂ ਨੇ ਐੱਸ ਆਈ ਟੀ ਦੇ ਗਠਨ ਸਬੰਧੀ ਦਸੰਬਰ 2025 ਅਤੇ ਜਨਵਰੀ 2026 ਵਿੱਚ ਜਾਰੀ ਪਿਛਲੇ ਨਿਰਦੇਸ਼ਾਂ ਦੀ ਥਾਂ ਲੈ ਲਈ ਹੈ।
ਨਵੀਂ ਗਠਿਤ ਐੱਸ ਆਈ ਟੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਕੰਮ ਕਰੇਗੀ ਅਤੇ ਇਸ ਦੀ ਪ੍ਰਧਾਨਗੀ ਰੂਪਨਗਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਡਾ ਨਾਨਕ ਸਿੰਘ ਕਰਨਗੇ। ਹੋਰ ਮੈਂਬਰਾਂ ਵਿੱਚ ਦਰਪਣ ਆਹਲੂਵਾਲੀਆ, ਐੱਸ ਐੱਸ ਪੀ ਖੰਨਾ; ਗੁਰਬੰਸ ਸਿੰਘ ਬੈਂਸ, ਐਸ ਪੀ (ਡੀ), ਪਟਿਆਲਾ; ਸੁਖਨਾਜ਼ ਸਿੰਘ, ਐਸ ਪੀ, ਸਪੈਸ਼ਲ ਬ੍ਰਾਂਚ ਅਤੇ ਹਰਮਿੰਦਰ ਸਿੰਘ, ਸਹਾਇਕ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਅਤੇ ਸਬ-ਇੰਸਪੈਕਟਰ ਰਾਜਵੰਤ ਕੌਰ, ਐਸਐਚਓ ਥਾਣਾ ਡਿਵੀਜ਼ਨ ਸੀ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਐੱਸ ਆਈ ਟੀ ਦੇ ਪੁਨਰਗਠਨ ਦਾ ਉਦੇਸ਼ ਇਸ ਸੰਵੇਦਨਸ਼ੀਲ ਮਾਮਲੇ ਦੀ ਨਿਰਪੱਖ, ਵਿਗਿਆਨਕ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣਾ ਹੈ।

RELATED ARTICLES
POPULAR POSTS