27.6 C
Toronto
Tuesday, May 19, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਹਰ ਚੌਥਾ ਵਿਅਕਤੀ ਧੋਖਾਧੜੀ ਜਾਂ ਜ਼ਬਰਨ ਵਸੂਲੀ ਦਾ ਸ਼ਿਕਾਰ :...

ਕੈਨੇਡਾ ‘ਚ ਹਰ ਚੌਥਾ ਵਿਅਕਤੀ ਧੋਖਾਧੜੀ ਜਾਂ ਜ਼ਬਰਨ ਵਸੂਲੀ ਦਾ ਸ਼ਿਕਾਰ : ਸਰਵੇ

1536 ਵਿਅਕਤੀਆਂ ‘ਤੇ ਕੀਤਾ ਗਿਆ ਆਨਲਾਈਨ ਸਰਵੇਖਣ
ਓਟਵਾ/ਬਿਊਰੋ ਨਿਊਜ਼ : ਨਵੇਂ ਲੇਜਰ ਸਰਵੇਖਣ ਅਨੁਸਾਰ ਕੈਨੇਡਾ ਵਿੱਚ ਹਰ ਚੌਥਾ ਨਾਗਰਿਕ ਕਦੇ ਨਾ ਕਦੇ ਧੋਖਾਧੜੀ ਜਾਂ ਜ਼ਬਰਨ ਵਸੂਲੀ (ਐਕਸਟੋਰਸ਼ਨ) ਦਾ ਸ਼ਿਕਾਰ ਹੋ ਚੁੱਕਾ ਹੈ। ਇਹ ਆਨਲਾਈਨ ਸਰਵੇਖਣ 6 ਤੋਂ 9 ਫਰਵਰੀ ਦਰਮਿਆਨ 1,536 ਕੈਨੇਡੀਅਨਾਂ ‘ਤੇ ਕੀਤਾ ਗਿਆ। ਲੇਜਰ ਦੀ ਜੈਨੀਫਰ ਮੈਕਲਿਓਡ ਮੇਸੀ ਨੇ ਕਿਹਾ ਕਿ ਕੈਨੇਡਾ ਵਿੱਚ ਧੋਖਾਧੜੀ ਕੋਈ ਛੋਟੀ ਸਮੱਸਿਆ ਨਹੀਂ ਹੈ।
ਸਰਵੇ ਮੁਤਾਬਕ 25 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਧੋਖੇ ਦਾ ਸ਼ਿਕਾਰ ਰਹੇ ਹਨ, ਜਦਕਿ 71 ਫੀਸਦੀ ਨੇ ਇਨਕਾਰ ਕੀਤਾ ਅਤੇ 4 ਫੀਸਦੀ ਨੇ ਜਵਾਬ ਨਹੀਂ ਦਿੱਤਾ। ਇਲਾਕਿਆਂ, ਲਿੰਗ ਅਤੇ ਉਮਰ ਅਨੁਸਾਰ ਅੰਕੜੇ ਲਗਭਗ ਇਕਸਾਰ ਰਹੇ।
ਸਭ ਤੋਂ ਆਮ ਧੋਖੇ ਕਰੈਡਿਟ ਕਾਰਡ ਅਤੇ ਬੈਂਕ ਨਾਲ ਸੰਬੰਧਿਤ ਪਾਏ ਗਏ, ਜਿਨ੍ਹਾਂ ਬਾਰੇ 52 ਫੀਸਦੀ ਪੀੜਤਾਂ ਨੇ ਦੱਸਿਆ। 36 ਫੀਸਦੀ ਵਿਅਕਤੀਆਂ ਨੇ ਫਿਸ਼ਿੰਗ ਜਾਂ ਨਕਲੀ ਵੈੱਬਸਾਈਟਾਂ ਵਰਗੀਆਂ ਆਨਲਾਈਨ ਠੱਗੀਆਂ ਦਾ ਅਨੁਭਵ ਸਾਂਝਾ ਕੀਤਾ, ਜਦਕਿ 31 ਫੀਸਦੀ ਫੋਨ ਜਾਂ ਟੈਕਸਟ ਸੰਦੇਸ਼ਾਂ ਰਾਹੀਂ ਠੱਗੇ ਗਏ। ਇਸ ਤੋਂ ਇਲਾਵਾ ਨਕਲੀ ਨੌਕਰੀਆਂ ਦੀਆਂ ਪੇਸ਼ਕਸ਼ਾਂ, ਪਹਿਚਾਣ ਚੋਰੀ, ਨਿਵੇਸ਼ ਜਾਂ ਕ੍ਰਿਪਟੋਕਰੰਸੀ ਘਪਲੇ, ਰੈਨਸਮਵੇਅਰ ਅਤੇ ਆਨਲਾਈਨ ਡੇਟਿੰਗ ਧੋਖੇ ਵੀ ਸਾਹਮਣੇ ਆਏ। 55 ਸਾਲ ਤੋਂ ਵੱਧ ਉਮਰ ਦੇ 62 ਫੀਸਦੀ ਲੋਕਾਂ ਨੇ ਕਰੈਡਿਟ ਜਾਂ ਬੈਂਕ ਧੋਖੇ ਦੀ ਸ਼ਿਕਾਇਤ ਕੀਤੀ, ਜਦਕਿ 18 ਤੋਂ 34 ਸਾਲ ਦੇ 23 ਫੀਸਦੀ ਯੁਵਕ ਨਕਲੀ ਨੌਕਰੀਆਂ ਅਤੇ 19 ਫੀਸਦੀ ਜ਼ਬਰਦਸਤੀ ਦੇ ਮਾਮਲਿਆਂ ਨਾਲ ਜੁੜੇ ਪਾਏ ਗਏ।
ਕੇਵਲ ਅੱਧੇ ਪੀੜਤ ਹੀ ਪੁਲਿਸ ਜਾਂ ਅਧਿਕਾਰੀਆਂ ਨੂੰ ਸੂਚਿਤ ਕਰਦੇ ਹਨ, ਪਰ 80 ਫੀਸਦੀ ਆਪਣੇ ਤਜ਼ਰਬੇ ਪਰਿਵਾਰ ਜਾਂ ਦੋਸਤਾਂ ਨਾਲ ਸਾਂਝੇ ਕਰਦੇ ਹਨ। 60 ਫੀਸਦੀ ਨੇ ਗੁੱਸਾ ਜਾਂ ਨਿਰਾਸ਼ਾ ਮਹਿਸੂਸ ਕੀਤੀ, ਜਦਕਿ 14 ਫੀਸਦੀ ਡਰ ਅਤੇ 7 ਫੀਸਦੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਲਗਭਗ ਤਿੰਨ-ਚੌਥਾਈ ਲੋਕ ਭਵਿੱਖ ਵਿੱਚ ਧੋਖੇ ਦਾ ਸ਼ਿਕਾਰ ਹੋਣ ਬਾਰੇ ਚਿੰਤਤ ਹਨ।

 

RELATED ARTICLES
POPULAR POSTS