Breaking News
Home / ਹਫ਼ਤਾਵਾਰੀ ਫੇਰੀ / ਮੇਰੀ ਕੈਬਨਿਟ ਵਿਚ ਮੋਦੀ ਕੈਬਨਿਟ ਨਾਲੋਂ ਵੱਧ ਸਿੱਖ : ਜਸਟਿਨ ਟਰੂਡੋ

ਮੇਰੀ ਕੈਬਨਿਟ ਵਿਚ ਮੋਦੀ ਕੈਬਨਿਟ ਨਾਲੋਂ ਵੱਧ ਸਿੱਖ : ਜਸਟਿਨ ਟਰੂਡੋ

Taroodu copy copyਅਮਰੀਕਨ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੇ ਰੂਬਰੂ
ਵਾਸ਼ਿੰਗਟਨ/ਬਿਊਰੋ ਨਿਊਜ਼  : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਜ਼ਿਆਦਾ ਸਿੱਖ ਹਨ। ਅਮਰੀਕਾ ਦੌਰੇ ਸਮੇਂ ਉੱਤਰ ਪੱਛਮੀ ਵਾਸ਼ਿੰਗਟਨ ਵਿਚਲੀ ਅਮਰੀਕੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਸੁਆਲਾਂ ਦਾ ਜੁਆਬ ਦਿੰਦਿਆਂ ਟਰੂਡੋ ਨੇ ਇਹ ਗੱਲ ਕਹੀ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਦੇ ਮੰਤਰੀ ਮੰਡਲ ਵਿੱਚ ਚਾਰ ਸਿੱਖ ਮੰਤਰੀ ਹਨ। 44 ਸਾਲਾ ਟਰੂਡੋ ਜਿਨ੍ਹਾਂ ਨੇ ਪਿਛਲੇ ਸਾਲ ਨਵੰਬਰ ਮਹੀਨੇ ਅਹੁਦਾ ਸੰਭਾਲਿਆ ਸੀ, ਨੇ ਆਪਣੇ ਮੰਤਰੀ ਮੰਡਲ ਵਿਚ ਚਾਰ ਸਿੱਖ ਕੈਨੇਡੀਅਨਾਂ ਨੂੰ ਸ਼ਾਮਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਟਰੂਡੋ ਮੰਤਰੀ ਮੰਡਲ ਵਿਚ ਸ਼ਾਮਿਲ ਚਾਰ ਸਿੱਖ ਮੰਤਰੀਆਂ ਵਿਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਦੇ ਮੈਂਬਰ ਵਜੋਂ ਅਫਗਾਨਿਸਤਾਨ ਦਾ ਤਿੰਨ ਵਾਰ ਦੌਰਾ ਕੀਤਾ ਸੀ। ਸੱਜਣ ਤੋਂ ਇਲਾਵਾ ਦੂਸਰੇ ਤਿੰਨ ਸਿੱਖ ਮੰਤਰੀ ਹਨ, ਬੁਨਿਆਦੀ ਢਾਂਚੇ ਬਾਰੇ ਮੰਤਰੀ ਅਮਰਜੀਤ ਸੋਹੀ, ਛੋਟੇ ਕਾਰੋਬਾਰ ਬਾਰੇ ਮੰਤਰੀ ਬਰਦਿਸ਼ ਚੱਗਰ ਅਤੇ ਇਨੋਵੇਸ਼ਨ ਮੰਤਰੀ ਨਵਦੀਪ ਸਿੰਘ ਬੈਂਸ। ਕੈਨੇਡਾ ਵਿਚ ਪਿਛਲੇઠਸਾਲ ਹੋਈਆਂ ਚੋਣਾਂ ਵਿਚ 17 ਸਿੱਖ ਸੰਸਦ ਮੈਂਬਰ ਚੁਣੇ ਗਏ ਸਨ ਜਿਨ੍ਹਾਂ ਵਿਚੋਂ 16 ਕੈਨੇਡਾ  ਦੀ ਲਿਬਰਲ ਪਾਰਟੀ ਅਤੇ ਇਕ ਕੰਸਰਵੇਟਿਵ ਪਾਰਟੀ ਨਾਲ ਸਬੰਧਤ ਹੈ।  ਇਸ ਦੇ ਉਲਟ ਮੋਦੀ ਸਰਕਾਰ ‘ਚ ਸਿਰਫ ਇਕ ਸਿੱਖ ਮੰਤਰੀ ਹਨ ਹਰਸਿਮਰਤ ਕੌਰ ਬਾਦਲ। ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਕੈਬਨਿਟ ਨਿਯੁਕਤੀਆਂ ‘ਚ ਔਰਤ-ਮਰਦ ਸਮਾਨਤਾ ਰੱਖਣ ਦੀ ਕਿਉਂ ਕੋਸ਼ਿਸ ਕੀਤੀ ਤਾਂ ਟਰੂਡੋ ਨੇ ਕਿਹਾ ਕਿ ਇਹ 2016 ਦੇ ਲੋਕ ਹਨ। ਟਰੂਡੋ ਦੀ ਅਮਰੀਕਾ ਦੀ ਤਿੰਨ ਦਿਨਾ ਯਾਤਰਾ ਦਾ ਉਦੇਸ਼ ਕੈਨੇਡਾ-ਅਮਰੀਕਾ ਸਬੰਧਾਂ ਵਿਚ ਨਵੀਂ ਰੂਹ ਫੂਕਣਾ ਸੀ। ਕੈਨੇਡਾ ਦੇ ਰਾਜਸੀ ਇਤਿਹਾਸ ਵਿਚ ਟਰੂਡੋ ਬਹੁਤ ਹੀ ਪ੍ਰਸਿੱਧ ਨਾਮ ਹੈ। ਉਨ੍ਹਾਂ ਦੇ ਮਰਹੂਮ ਪਿਤਾ 1968 ਤੋਂ 1984 ਤੱਕ ਕੈਨੇਡਾ ਦੇ 16 ਸਾਲ ਪ੍ਰਧਾਨ ਮੰਤਰੀ ਰਹੇ ਅਤੇ ਉਹ ਅਨੂਠੇ ਕੈਨੇਡੀਅਨ ਸਿਆਸਤਦਾਨ ਸਨ ਜਿਨ੍ਹਾਂ ਦੀ ਅਮਰੀਕਾ ਵਿਚ ਚੰਗੀ ਪਛਾਣ ਸੀ।

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …