-18.1 C
Toronto
Sunday, February 8, 2026
spot_img
Homeਹਫ਼ਤਾਵਾਰੀ ਫੇਰੀਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਵਿਚ ਐਂਟਰੀ ਕੀਤੀ...

ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਵਿਚ ਐਂਟਰੀ ਕੀਤੀ ਬੈਨ

ਕਿਹਾ : ਖਤਰਨਾਕ ਲੋਕਾਂ ਤੋਂ ਦੇਸ਼ ਨੂੰ ਬਚਾਉਣ ਲਈ ਚੁੱਕਿਆ ਹੈ ਕਦਮ
ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਵਿਅਕਤੀਆਂ ‘ਤੇ ਅਮਰੀਕਾ ‘ਚ ਆਉਣ ‘ਤੇ ਪੂਰਨ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਅਮਰੀਕਾ ਅਤੇ ਅਮਰੀਕੀ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਚੁੱਕਿਆ ਗਿਆ ਹੈ। ਇਹ ਪਾਬੰਦੀ ਸੁਡਾਨ, ਇਰੀਟ੍ਰਿਰੀਆ, ਲੀਬੀਆ, ਚਾੜ, ਅਫਗਾਨਿਸਤਾਨ, ਇਰਾਨ, ਯਮਨ, ਸੋਮਾਲੀਆ, ਇਕਵੇਟੋਰੀਅਲ ਗਿਨੀ, ਹੈਤੀ, ਕਾਂਗੋ ਅਤੇ ਮਿਆਂਮਾਰ ‘ਤੇ 9 ਜੂਨ ਤੋਂ ਲਾਗੂ ਹੋ ਜਾਵੇਗੀ।
ਇਨ੍ਹਾਂ ਦੇਸ਼ਾਂ ਦੇ ਜ਼ਿਆਦਾਤਰ ਨਾਗਰਿਕਾਂ ‘ਤੇ ਅਮਰੀਕਾ ‘ਚ ਦਾਖਲ ਹੋਣ ਦੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਜਦਕਿ 7 ਦੇਸ਼ਾਂ ਕਿਊਬਾ,ਵੈਨਜੁਏਲਾ, ਸੀਏਰਾ ਲਿਓਨ, ਟਾਗੋ, ਲਾਓਸ, ਬਾਰੂੰਡੀ ਅਤੇ ਤੁਰਕੇਮਿਸਤਾਨ ‘ਤੇ ਅੰਸ਼ਕ ਤੌਰ ‘ਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਸੱਤ ਦੇਸ਼ਾਂ ਦੇ ਨਾਗਰਿਕਾਂ ਦੇ ਕੁੱਝ ਖਾਸ ਤਰ੍ਹਾਂ ਦੇ ਵੀਜ਼ਿਆਂ ਜਾਂ ਐਂਟਰੀ ‘ਤੇ ਰੋਕ ਲਗਾਈ ਗਈ ਹੈ ਬਾਕੀ ਵਿਅਕਤੀਆਂ ‘ਤੇ ਨਹੀਂ। ਅਮਰੀਕੀ ਵਿਦੇਸ਼ ਵਿਭਾਗ ਦੇ ਮੁਤਾਬਕ ਪੂਰਨ ਬੈਨ ਦਾ ਮਤਲਬ ਹੈ ਕਿ ਉਸ ਦੇਸ਼ ਦੇ ਜ਼ਿਆਦਾਤਰ ਨਾਗਰਿਕਾਂ ਦਾ ਅਮਰੀਕਾ ਵਿਚ ਦਾਖਲਾ ਪੂਰੀ ਤਰ੍ਹਾਂ ਨਾਲ ਬੰਦ ਹੋਵੇਗਾ। ਇਨ੍ਹਾਂ ਵਿਚ ਟੂਰਿਸਟ ਵੀਜ਼ਾ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਅਤੇ ਇਮੀਗਰੈਂਟ ਵੀਜ਼ਾ ਚਾਹਣ ਵਾਲੇ ਵਿਅਕਤੀ ਸ਼ਾਮਲ ਹੁੰਦੇ ਹਨ।
ਇਸੇ ਤਰ੍ਹਾਂ ਅੰਸ਼ਿਕ ਬੈਨ ਦਾ ਮਤਲਬ ਹੈ ਕਿ ਉਸ ਦੇਸ਼ ਦੇ ਨਾਗਰਿਕਾਂ ‘ਤੇ ਕੁਝ ਖਾਸ ਤਰ੍ਹਾਂ ਦੇ ਵੀਜ਼ਾ ਜਾਂ ਐਂਟਰੀ ‘ਤੇ ਰੋਕ ਲਗਾਈ ਜਾਂਦੀ ਹੈ, ਬਾਕੀਆਂ ਉਤੇ ਨਹੀਂ। ਯਾਨੀ ਇਮੀਗਰੈਂਟ ਵੀਜ਼ਾ ਨਹੀਂ ਮਿਲੇਗਾ, ਪਰ ਟੂਰਿਸਟ ਵੀਜ਼ਾ ਮਿਲ ਸਕਦਾ ਹੈ। ਵਿਦਿਆਰਥੀਆਂ ਨੂੰ ਇਜ਼ਾਜਤ ਮਿਲੇਗੀ, ਪਰ ਵਰਕ ਵੀਜ਼ਾ ‘ਤੇ ਰੋਕ ਰਹੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਸਮੇਂ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵੀਜ਼ਾ ਜਾਰੀ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਅਮਰੀਕਾ ਵਿਚ ਨਾ ਜਾ ਸਕਣ, ਜੋ ਅਮਰੀਕੀਆਂ ਜਾਂ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2017 ਵਿਚ ਇਕ ਟਰੈਵਲ ਬੈਨ ਲਗਾਇਆ ਸੀ, ਜਿਸ ਨੂੰ ਅਕਸਰ ਮੁਸਲਿਮ ਬੈਨ ਕਿਹਾ ਜਾਂਦਾ ਹੈ। ਇਸ ਵਿਚ ਜ਼ਿਆਦਾਤਰ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਨਵਰੀ 2017 ਵਿਚ ਜਾਰੀ ਕੀਤੇ ਗਏ ਆਦੇਸ਼ ਦੇ ਮੁਤਾਬਕ ਸ਼ੁਰੂਆਤੀ ਪਾਬੰਦੀਆਂ, ਜਿਨ੍ਹਾਂ 7 ਦੇਸ਼ਾਂ ‘ਤੇ ਪੂਰੀ ਤਰ੍ਹਾਂ ਨਾਲ ਅਮਰੀਕਾ ਆਉਣ ‘ਤੇ ਲਗਾਈਆਂ ਗਈਆਂ ਸਨ, ਉਨ੍ਹਾਂ ਵਿਚ ਈਰਾਨ, ਇਰਾਕ, ਲਿਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ ਸ਼ਾਮਲ ਸਨ। ਬਾਅਦ ਵਿਚ ਇਨ੍ਹਾਂ ਵਿਚ ਬਦਲਾਅ ਕੀਤੇ ਗਏ ਸਨ।
ਅਮਰੀਕਾ ‘ਚ ਸਟੀਲ ਅਤੇ ਐਲੂਮੀਨੀਅਮ ‘ਤੇ 50% ਟੈਰਿਫ
ਅਮਰੀਕਾ ਵਿਚ ਸਟੀਲ ਅਤੇ ਐਲੂਮੀਨੀਅਮ ਦੇ ਆਯਾਤ ‘ਤੇ 50% ਟੈਰਿਫ ਲਾਗੂ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨਾਲ ਜੁੜੇ ਆਦੇਸ਼ ‘ਤੇ ਦਸਤਖਤ ਕਰ ਦਿੱਤੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਟੈਰਿਫ ਤੋਂ ਬ੍ਰਿਟੇਨ ਨੂੰ ਬਾਹਰ ਰੱਖਿਆ ਹੈ।
ਉਸ ‘ਤੇ ਪਹਿਲਾਂ ਦੀ ਤਰ੍ਹਾਂ 25% ਟੈਰਿਫ ਹੀ ਲਾਗੂ ਹੋਵੇਗਾ, ਕਿਉਂਕਿ ਅਮਰੀਕਾ ਅਤੇ ਬ੍ਰਿਟੇਨ ਦੇ ਵਿਚਾਲੇ ਪਹਿਲਾਂ ਤੋਂ ਟਰੇਡ ਸਮਝੌਤੇ ‘ਤੇ ਗੱਲਬਾਤ ਜਾਰੀ ਹੈ। ਯਾਦ ਰਹੇ ਕਿ ਟਰੰਪ ਨੇ 30 ਮਈ ਨੂੰ ਸਟੀਲ ਅਤੇ ਐਲੂਮੀਨੀਅਮ ਇੰਪੋਰਟ ‘ਤੇ ਮੌਜੂਦਾ ਟੈਰਿਫ ਨੂੰ 25% ਤੋਂ ਵਧਾ ਕੇ 50% ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸਦੇ ਲਈ ਯੂਐਸ ਟਰੇਡ ਐਕਸਪੈਨਸ਼ਨ ਐਕਟ 1962 ਦੀ ਧਾਰਾ 232 ਦੇ ਤਹਿਤ ਨੈਸ਼ਨਲ ਸਕਿਉਰਟੀ ਚਿੰਤਾਵਾਂ ਦਾ ਹਵਾਲਾ ਦਿੱਤਾ ਸੀ।

RELATED ARTICLES
POPULAR POSTS