ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮਿਊਜ਼ਿਕ ਇੰਡਸਟਰੀ ਦਾ ਰਿਮੋਟ ਕਾਰਪੋਰੇਟਾਂ ਦੇ ਹੱਥ ਵਿਚ ਹੈ, ਜੋ ਮੁਨਾਫੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਸਬੰਧੀ ਕਮਿਸ਼ਨ ਬਣਾਉਣ ਦੀ ਗੱਲ ਹੋਈ ਸੀ, ਪਰ ਉਹ ਲਾਗੂ ਨਹੀਂ ਹੋਈ। ਨਵੀਂ ਪੀੜੀ ਵਿਚ ਸਕੂਲ, ਕਾਲਜ ਤੋਂ ਹੀ ਬਿਹਤਰ ਮਿਊਜ਼ਿਕ ਅਤੇ ਸਾਹਿਤ ਦੀ ਸਮਝ ਵਿਕਸਤ ਕਰਨੀ ਚਾਹੀਦੀ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਚੰਗਾ ਸੰਗੀਤ ਸੁਣ ਸਕਣ।