ਸੂਫੀ ਗਾਇਕ ਪਦਮਸ੍ਰੀ ਪੂਰਨ ਚੰਦ ਵਡਾਲੀ ਨੇ ਕਿਹਾ ਕਿ ਪੰਜਾਬ ਦੀ ਗਾਇਕੀ ਉਹ ਨਹੀਂ ਜੋ ਅੱਜ ਕੱਲ ਟੀਵੀ ‘ਤੇ ਦੇਖ ਰਹੇ ਹਾਂ। ਉਨਾਂ ਕਿਹਾ ਕਿ ਅਸੀਂ ਸਾਰੀ ਉਮਰ ਸੰਗੀਤ ਦੀ ਪੂਜਾ ਕੀਤੀ। ਭਜਨ, ਸ਼ਬਦ, ਗਜ਼ਲ, ਠੁਮਰੀ, ਦਾਦਰਾ, ਹੀਰ, ਘੋੜੀ ਸਾਡੀਆਂ ਵਿਧਾਵਾਂ ਹਨ। ਇਨਾਂ ਨੂੰ ਗਾਉਣ ਅਤੇ ਸੁਣਾਉਣ ਵਿਚ ਰੂਹ ਨੂੰ ਸਕੂਨ ਮਿਲਦਾ ਹੈ। ਹੁਣ ਕੁਝ ਲੋਕਾਂ ਨੇ ਹੱਦਾਂ ਟੱਪ ਦਿੱਤੀਆਂ ਹਨ। ਸੂਫੀ ਗਾਇਕ ਨੇ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੈ ਅਤੇ ਇਸ ਨੂੰ ਖੋਰਾ ਲੱਗਣ ਤੋਂ ਬਚਾਇਆ ਜਾਣਾ ਚਾਹੀਦਾ ਹੈ।