16.1 C
Toronto
Wednesday, April 22, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਨੂੰ ਚੀਨ ਨੇ ਦਿੱਤੀ ਅਮਰੀਕੀ ਪ੍ਰਭਾਵ ਹੇਠੋਂ ਨਿਕਲਣ ਦੀ ਸਲਾਹ

ਕੈਨੇਡਾ ਨੂੰ ਚੀਨ ਨੇ ਦਿੱਤੀ ਅਮਰੀਕੀ ਪ੍ਰਭਾਵ ਹੇਠੋਂ ਨਿਕਲਣ ਦੀ ਸਲਾਹ

ਪ੍ਰਧਾਨ ਮੰਤਰੀ ਮਾਰਕ ਕਾਰਨੀ ਚਾਰ ਰੋਜ਼ਾ ਦੌਰੇ ‘ਤੇ ਪੇਈਚਿੰਗ ਪੁੱਜੇ
ਟੋਰਾਂਟੋ, ਪੇਈਚਿੰਗ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚਾਰ ਦਿਨਾਂ ਦੇ ਦੌਰੇ ‘ਤੇ ਚੀਨ ਪਹੁੰਚ ਗਏ ਹਨ। ਚੀਨ ਇਸ ਦੌਰੇ ਨੂੰ ਅਮਰੀਕਾ ਦੇ ਪੁਰਾਣੇ ਸਹਿਯੋਗੀ ਕੈਨੇਡਾ ਨੂੰ ਆਪਣੇ ਵਿਰੋਧੀ ਤੋਂ ਥੋੜਾ ਦੂਰ ਕਰਨ ਦੇ ਇੱਕ ਮੌਕੇ ਵਜੋਂ ਦੇਖ ਰਿਹਾ ਹੈ।
ਚੀਨ ਦੇ ਸਰਕਾਰੀ ਮੀਡੀਆ ਨੇ ਕੈਨੇਡਾ ਸਰਕਾਰ ਨੂੰ ਅਮਰੀਕਾ ਤੋਂ ਸੁਤੰਤਰ ਵਿਦੇਸ਼ ਨੀਤੀ ਅਪਣਾਉਣ ਦੀ ਅਪੀਲ ਕੀਤੀ ਹੈ ਜਿਸ ਨੂੰ ਉਹ ‘ਰਣਨੀਤਕ ਖ਼ੁਦਮੁਖ਼ਤਾਰੀ’ ਕਹਿ ਰਿਹਾ ਹੈ। ਕੈਨੇਡਾ ਲੰਬੇ ਸਮੇਂ ਤੋਂ ਭੂਗੋਲਿਕ ਅਤੇ ਹੋਰ ਕਈ ਪੱਖਾਂ ਤੋਂ ਅਮਰੀਕਾ ਦੇ ਸਭ ਤੋਂ ਨੇੜਲੇ ਸਹਿਯੋਗੀਆਂ ਵਿੱਚੋਂ ਇੱਕ ਰਿਹਾ ਹੈ ਪਰ ਪੇਈਚਿੰਗ ਨੂੰ ਉਮੀਦ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਰਥਿਕ ਹਮਲੇ ਅਤੇ ਹੁਣ ਦੂਜੇ ਦੇਸ਼ਾਂ ਵਿਰੁੱਧ ਫੌਜੀ ਕਾਰਵਾਈ, ਇਸ ਪੁਰਾਣੇ ਰਿਸ਼ਤੇ ਨੂੰ ਕਮਜ਼ੋਰ ਕਰ ਦੇਵੇਗੀ। ਚੀਨ ਦੀ ਸਰਕਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀਆਂ ਉਨ੍ਹਾਂ ਕੋਸ਼ਿਸ਼ਾਂ ਤੋਂ ਵੀ ਨਾਰਾਜ਼ ਸੀ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਚੀਨ ਦਾ ਟਾਕਰਾ ਕਰਨ ਲਈ ਯੂਰੋਪ, ਆਸਟਰੇਲੀਆ, ਭਾਰਤ ਅਤੇ ਕੈਨੇਡਾ ਵਰਗੇ ਦੇਸ਼ਾਂ ਨਾਲ ਸਬੰਧ ਮਜ਼ਬੂਤ ਕੀਤੇ ਸਨ। ਹੁਣ ਚੀਨ ਨੂੰ ਇਨ੍ਹਾਂ ਸਬੰਧਾਂ ਨੂੰ ਕਮਜ਼ੋਰ ਕਰਨ ਦਾ ਇੱਕ ਮੌਕਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ, ਮਾਰਕ ਕਾਰਨੀ ਨੇ ਵਪਾਰ ‘ਤੇ ਧਿਆਨ ਕੇਂਦਰਿਤ ਕੀਤਾ ਹੈ।
ਉਨ੍ਹਾਂ ਚੀਨ ਦੇ ਆਪਣੇ ਇਸ ਦੌਰੇ ਨੂੰ ਦੁਨੀਆ ਭਰ ਵਿੱਚ ਨਵੀਂ ਭਾਈਵਾਲੀ ਕਾਇਮ ਕਰਨ ਦੀ ਮੁਹਿੰਮ ਦਾ ਹਿੱਸਾ ਦੱਸਿਆ ਹੈ ਤਾਂ ਜੋ ਅਮਰੀਕੀ ਬਾਜ਼ਾਰ ‘ਤੇ ਕੈਨੇਡਾ ਦੀ ਆਰਥਿਕ ਨਿਰਭਰਤਾ ਨੂੰ ਖ਼ਤਮ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਨੇ ਅਮਰੀਕਾ ਨੂੰ ਹੋਣ ਵਾਲੀ ਕੈਨੇਡੀਆਈ ਬਰਾਮਦ ‘ਤੇ ਟੈਕਸ ਲਗਾ ਦਿੱਤੇ ਹਨ ਅਤੇ ਇਹ ਸੁਝਾਅ ਵੀ ਦਿੱਤਾ ਸੀ ਕਿ ਵਿਸ਼ਾਲ ਕੁਦਰਤੀ ਸਰੋਤਾਂ ਵਾਲਾ ਇਹ ਦੇਸ਼ ਅਮਰੀਕਾ ਦਾ 51ਵਾਂ ਰਾਜ ਬਣ ਸਕਦਾ ਹੈ।

RELATED ARTICLES
POPULAR POSTS