12.7 C
Toronto
Friday, October 30, 2026
spot_img
Homeਹਫ਼ਤਾਵਾਰੀ ਫੇਰੀਬਰੈਂਪਟਨ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਚਾਰ ਉਮੀਦਵਾਰਾਂ ਨੇ ਕੌਂਸਲਰ ਦੀਆਂ...

ਬਰੈਂਪਟਨ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਚਾਰ ਉਮੀਦਵਾਰਾਂ ਨੇ ਕੌਂਸਲਰ ਦੀਆਂ ਚੋਣਾਂ ਜਿੱਤੀਆਂ

ਬਰੈਂਪਟਨ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਚਾਰ ਉਮੀਦਵਾਰਾਂ ਨੇ ਕੌਂਸਲਰ ਦੀਆਂ ਚੋਣਾਂ ਜਿੱਤੀਆਂਕੈਲਡਨ ਵਿੱਚ ਵੀ ਜਗਰਾਜ ਸੇਖੋਂ ਨੇ ਕੌਂਸਲਰ ਦੀ ਚੋਣ ਜਿੱਤੀ
ਬਰੈਂਪਟਨ/ਪ੍ਰਭਜੋਤ ਸਿੰਘ (Local Journalism Initiative Reporter)
ਬਰੈਂਪਟਨ ਵਿੱਚ ਹੋਈਆਂ ਮਿਊਂਸੀਪਲ ਚੋਣਾਂ ਵਿੱਚ ਪੰਜਾਬੀ ਮੂਲ ਦੇ ਚਾਰ ਉਮੀਦਵਾਰਾਂ ਨੇ ਕੌਂਸਲਰ ਦੀਆਂ ਚੋਣਾਂ ਜਿੱਤ ਕੇ ਸ਼ਹਿਰ ਦੀ ਸਿਆਸਤ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਇਸਦੇ ਨਾਲ ਹੀ ਕੈਲਡਨ ਵਿੱਚ ਵੀ ਪੰਜਾਬੀ ਮੂਲ ਦੇ ਜਗਰਾਜ ਸੇਖੋਂ ਕੌਂਸਲਰ ਚੁਣੇ ਗਏ ਹਨ।
ਬਰੈਂਪਟਨ ਸ਼ਹਿਰ ਵਿੱਚ ਮੇਅਰ ਤੋਂ ਇਲਾਵਾ ਪੰਜ ਰੀਜਨਲ ਕੌਂਸਲਰ ਅਤੇ ਪੰਜ ਸਿਟੀ ਕੌਂਸਲਰ ਚੁਣੇ ਜਾਂਦੇ ਹਨ। ਸਿਟੀ ਕੌਂਸਲਰ ਸਿਰਫ਼ ਬਰੈਂਪਟਨ ਸਿਟੀ ਕੌਂਸਲ ਵਿੱਚ ਸ਼ਹਿਰ ਦੀ ਨੁਮਾਇੰਦਗੀ ਕਰਦੇ ਹਨ, ਜਦਕਿ ਰੀਜਨਲ ਕੌਂਸਲਰ ਬਰੈਂਪਟਨ ਸਿਟੀ ਕੌਂਸਲ ਦੇ ਨਾਲ-ਨਾਲ ਪੀਲ ਰੀਜਨਲ ਕੌਂਸਲ ਵਿੱਚ ਵੀ ਸ਼ਹਿਰ ਦੀ ਨੁਮਾਇੰਦਗੀ ਕਰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਵਾਰਡ ਨੰਬਰ 9 ਅਤੇ 10 ਤੋਂ ਸੁਖਮਨ ਸੰਘਾ ਰੀਜਨਲ ਕੌਂਸਲਰ ਚੁਣੇ ਗਏ ਹਨ। ਉਨ੍ਹਾਂ ਨੇ 7,406 ਵੋਟਾਂ ਹਾਸਲ ਕਰਕੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਹਰਾਇਆ।
ਇਸੇ ਤਰ੍ਹਾਂ ਨਵਜੀਤ ਕੌਰ ਬਰਾੜ ਨੇ 9,656 ਵੋਟਾਂ ਹਾਸਿਲ ਕਰਕੇ ਵਾਰਡ ਨੰਬਰ 2 ਅਤੇ 6 ਤੋਂ ਮੁੜ ਸਿਟੀ ਕੌਂਸਲਰ ਦੀ ਚੋਣ ਜਿੱਤੀ ਹੈ। ਸਾਲ 2012 ਵਿੱਚ ਬਰਾੜ ਦਸਤਾਰਧਾਰੀ ਔਰਤ ਵਜੋਂ ਕੌਂਸਲਰ ਦੀ ਚੋਣ ਜਿੱਤਣ ਵਾਲੀ ਪਹਿਲੀ ਮਹਿਲਾ ਬਣੇ ਸਨ।
ਵਾਰਡ ਨੰਬਰ 7 ਅਤੇ 8 ਤੋਂ ਤਰਨ ਚਾਹਲ ਨੇ ਸਿਟੀ ਕੌਂਸਲਰ ਦੀ ਚੋਣ ਜਿੱਤੀ ਹੈ। ਉਨ੍ਹਾਂ ਨੂੰ 6,573 ਵੋਟਾਂ ਮਿਲੀਆਂ।
ਉੱਧਰ, ਵਾਰਡ ਨੰਬਰ 9 ਅਤੇ 10 ਤੋਂ ਡਿਪਟੀ ਮੇਅਰ ਹਰਕੀਰਤ ਸਿੰਘ ਨੇ 8,393 ਵੋਟਾਂ ਹਾਸਿਲ ਕਰਕੇ ਤੀਜੀ ਵਾਰ ਕੌਂਸਲਰ ਦੀ ਚੋਣ ਜਿੱਤੀ ਹੈ। ਉਨ੍ਹਾਂ ਨੂੰ ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ ਬਣਨ ਦਾ ਮਾਣ ਹਾਸਿਲ ਹੈ।
ਹਰਕੀਰਤ ਸਿੰਘ ਸਾਲ 2018 ਵਿੱਚ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਸਕੂਲ ਟਰੱਸਟੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ, ਕੈਲਡਨ ਵਿੱਚ ਪੰਜਾਬੀ ਮੂਲ ਦੇ ਜਗਰਾਜ ਸੇਖੋਂ ਨੇ ਕੌਂਸਲਰ ਦੀ ਚੋਣ ਜਿੱਤ ਕੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਨੂੰ ਹੋਰ ਮਜ਼ਬੂਤ ਕੀਤਾ ਹੈ।

v

RELATED ARTICLES
POPULAR POSTS