ਨਿਊਯਾਰਕ/ਬਿਊਰੋ ਨਿਊਜ਼
ਸੰਯੁਕਤ ਰਾਸ਼ਟਰ ਸੰਘ ਮਹਾਸਭਾ ਵਿਚ ਆਪਣੇ ਪਹਿਲੇ ਸੰਬੋਧਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰੀ ਕੋਰੀਆ ਅਤੇ ਇਸਮਾਲਿਕ ਅੱਤਵਾਦ ਖਿਲਾਫ ਜ਼ੋਰਦਾਰ ਹਮਲਾ ਕੀਤਾ।
ਟਰੰਪ ਨੇ ਸਿੱਧੇ ਤੌਰ ‘ਤੇ ਉਤਰੀ ਕੋਰੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਨੂੰ ਕਿਸੇ ਤਰ੍ਹਾਂ ਦਾ ਖਤਰਾ ਜਾਂ ਡਰ ਮਹਿਸੂਸ ਹੋਇਆ ਤਾਂ ਉਨ੍ਹਾਂ ਦੇ ਸਾਹਮਣੇ ਉਤਰੀ ਕੋਰੀਆ ਪੂਰੀ ਤਰ੍ਹਾਂ ਤਬਾਹ ਕਰਨ ਦੇ ਇਲਾਵਾ ਦੂਜਾ ਹੋਰ ਕੋਈ ਰਸਤਾ ਨਹੀਂ ਹੋਵੇਗਾ। ਟਰੰਪ ਨੇ ਪ੍ਰਮਾਣੂ ਗੈਰਪ੍ਰਸਾਰ ਦੇ ਉਤਰੀ ਕੋਰੀਆ ‘ਤੇ ਦਬਾਅ ਬਣਾਉਣ ‘ਚ ਸਾਥ ਦੇਣ ‘ਤੇ ਚੀਨ ਤੇ ਰੂਸ ਦਾ ਸ਼ੁਕਰੀਆ ਅਦਾ ਕੀਤਾ। ਟਰੰਪ ਨੇ ਅਮਰੀਕੀ ਵਿਦੇਸ਼ ਨੀਤੀ ਨੂੰ ਪੂਰੀ ਦੁਨੀਆ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਉਤਰੀ ਕੋਰੀਆ ਦੇ ਸ਼ਾਸਕ ਜਿਮ ਜੋਂਗ ਉਨ ਨੂੰ ‘ਰਾਕਟਮੈਨ’ ਕਿਹਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ‘ਰਾਕਟਮੈਨ’ ਆਪਣੇ ਲੋਕਾਂ ਅਤੇ ਭ੍ਰਿਸ਼ਟ ਸ਼ਾਸਨ ਲਈ ਆਤਮਘਾਤੀ ਮਿਸ਼ਨ ‘ਤੇ ਹੈ। ਟਰੰਪ ਨੇ ਕਿਹਾ ਕਿ ਉਤਰੀ ਕੋਰੀਆ ਦੀ ਪ੍ਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲ ਦੀ ਇੱਛਾ ਨੇ ਪੂਰੀ ਦੁਨੀਆ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਤਰੀ ਕੋਰੀਆ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇ ਸਾਹਮਣੇ ਪ੍ਰਮਾਣੂ ਗੈਰਪ੍ਰਸਾਰ ਦੇ ਇਲਾਵਾ ਦੂਜਾ ਕੋਈ ਬਦਲ ਨਹੀਂ ਹੈ।
ਟਰੰਪ ਦੀ ਧਮਕੀ ਨੂੰ ਕੋਰੀਆ ਨੇ ਦੱਸਿਆ ਭੌਂਕਾ ਬਿਆਨ
ਉਤਰੀ ਕੋਰੀਆ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਧਮਕੀ ਨੂੰ ਤਵੱਜੋਂ ਨਾ ਦਿੰਦਿਆਂ ਇਸ ਉਦਾਹਰਨ ‘ਕਿ ਕੁੱਤੇ ਕਿੰਨਾ ਵੀ ਭੌਂਕਣ ਪਰ ਕਾਰਵਾਂ ਚਲਦਾ ਰਹਿੰਦਾ ਹੈ’ ਰਾਹੀਂ ਜਵਾਬ ਦਿੰਦਿਆਂ ਆਖਿਆ ਕਿ ਟਰੰਪ ਨੂੰ ਤਾਂ ਭੌਂਕਣ ਦੀ ਆਦਤ ਹੈ ਪ੍ਰੰਤੂ ਅਸੀਂ ਡਰਨ ਵਾਲੇ ਨਹੀਂ। ਨਿਊਯਾਰਕ ‘ਚ ਉਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੌਂਗਹੋ ਨੇ ਆਖਿਆ ਕਿ ਸਾਨੂੰ ਡਰਾਉਣ ਦੇ ਸੁਪਨੇ ਵੇਖਣਾ ਬੰਦ ਕਰੇ ਟਰੰਪ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …