ਦੋਹਾਂ ਪੰਜਾਬਾਂ ਤੋਂ ਆਰਿਫ ਲੁਹਾਰ ਤੇ ਸਤਵਿੰਦਰ ਬੁੱਗਾ ਸਮੇਤ ਇੱਕ ਦਰਜਨ ਤੋਂ ਵੱਧ ਕਲਾਕਾਰ ਕਰਨਗੇ ਸ਼ਿਰਕਤ
ਡਾਇੰਮਡ ਰਿੰਗ, ਹਵਾਈ ਟਿਕਟ ਅਤੇ ਸੈੱਲ ਫੋਨਾਂ ਸਮੇਤ ਹਜ਼ਾਰਾਂ ਡਾਲਰਾਂ ਦੇ ਤੋਹਫੇ ਵੀ ਵੰਡੇ ਜਾਣਗੇ
ਮਿੱਸੀਸਾਗਾ/ਬਿਊਰੋ ਨਿਊਜ਼ : ਸਾਲ 2020 ਵਿੱਚ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਪਰਵਾਸੀ ਮੀਡੀਆ ਗਰੁੱਪ ਵੱਲੋਂ ਸਾਲ 2020 ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ 2021 ਨੂੰ ਜੀ ਆਇਆਂ ਨੂੰ ਕਹਿਣ ਲਈ ਇਕ ਵਿਸ਼ੇਸ਼ ਮਨੋਰੰਜਨ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਤਹਿਤ 31 ਦਸੰਬਰ ਰਾਤ ਨੂੰ 9 ਵਜੇ ਤੋਂ 12.30 ਵਜੇ ਤੱਕ ਲਗਾਤਾਰ ਸਾਢੇ ਤਿੰਨ ਘੰਟੇ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਲੇ ਪੰਜਾਬਾਂ ਤੋਂ ਆਰਿਫ ਲੋਹਾਰ, ਸਤਵਿੰਦਰ ਬੁੱਗਾ, ਇੰਦਰ ਨਾਗਰਾ, ਰਮਨੀਕ ਅਤੇ ਸਿਮਰਿਤਾ ਭੈਣਾਂ, ਹਰਮਿੰਦਰ ਨੂਰਪੁਰੀ ਅਤੇ ਚਾਚਾ ਬਿਸ਼ਨਾ ਵਰਗੇ ਮੰਨੇ ਪਰਮੰਨੇ ਕਲਾਕਾਰ ਪੇਸ਼ ਹੋਣਗੇ। ਇਸੇ ਤਰ੍ਹਾਂ ਟੋਰਾਂਟੋ ਇਲਾਕੇ ਤੋਂ ਪ੍ਰਸਿੱਧ ਗਾਇਕ ਮੰਡੇਰ ਬ੍ਰਦਰਜ਼ ਵੀ ਕਿਸਾਨੀ ਸੰਘਰਸ਼ ਦੌਰਾਨ ਤਿਆਰ ਕੀਤੇ ਗਏ ਦੋ ਗੀਤ ਲੈ ਕੇ ਹਾਜ਼ਰ ਹੋਣਗੇ। ਪਰਵਾਸੀ ਮੀਡੀਆ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਮੀਨਾਕਸ਼ੀ ਸੈਣੀ ਹੋਰਾਂ ਨੇ ਕਿਹਾ ਕਿ ਸਾਲ 2020 ਕੋਵਿਡ-19 ਕਰਕੇ ਨਾ ਸਿਰਫ਼ ਚੁਣੌਤੀਆਂ ਭਰਿਆ ਸੀ ਬਲਕਿ ਕਈ ਲੋਕਾਂ ਲਈ ਬਹੁਤ ਨੁਕਸਾਨਦੇਹ ਵੀ ਸਾਬਤ ਹੋਇਆ। ਇਸ ਸਾਲ ਦੌਰਾਨ ਹਰ ਪਾਸੇ ਉਦਾਸੀ ਛਾਈ ਰਹੀ। ਇਸ ਲਈ ਅਸੀਂ ਪਰਵਾਸੀ ਮੀਡੀਆ ਗਰੁੱਪ ਵੱਲੋਂ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਸਭਨਾਂ ਲਈ ਤੰਦਰੁਸਤੀ, ਖ਼ੁਸੀ ਅਤੇ ਖੇੜੇ ਲੈ ਕੇ ਆਵੇ। ਇਸ ਲਈ ਲੋਕਾਂ ਦੇ ਮਨਾਂ ਵਿੱਚ ਖੁਸ਼ੀਆਂ ਭਰਨ ਅਤੇ ਇਕ ਮਿਆਰੀ ਪੱਧਰ ਦਾ ਮਨੋਰੰਜਨ ਲੈਕੇ ਪਰਵਾਸੀ ਮੀਡੀਆ ਗਰੁੱਪ ਦੀ ਸਮੁੱਚੀ ਟੀਮ ਹਾਜ਼ਰ ਹੋ ਰਹੀ ਹੈ।
ਪਰਵਾਸੀ ਮੀਡੀਆ ਗਰੁੱਪ ਦੇ ਪ੍ਰੈਜ਼ੀਡੈਂਟ ਰਜਿੰਦਰ ਸੈਣੀ ਹੋਰਾਂ ਕਿਹਾ ਕਿ ਅਸੀਂ ਨਾ ਸਿਰਫ ਵਧੀਆ ਮਨੋਰੰਜਨ ਹੀ ਕਰਾਂਗੇ, ਬਲਕਿ ਆਪਣੇ ਦਰਸ਼ਕਾਂ ਲਈ ਹਜ਼ਾਰਾਂ ਡਾਲਰਾਂ ਦੇ ਤੋਹਫੇ ਵੀ ਵੰਡਾਂਗੇ। ਜਿਸ ਵਿੱਚ ਫੈਂਸੀ ਜਿਉਲਰਜ਼ ਵਲੋਂ ਡਾਇਮੰਡ ਰਿੰਗ, ਸੈਲੂਲਰ ਪੁਆਇੰਟ ਵਲੋਂ ਤਿੰਨ ਸੈੱਲ ਫੋਨ, ਓਂਕਾਰ ਟਰੈਵਲਜ਼ ਵਲੋਂ ਇੱਕ ਵੈਨਕੂਵਰ ਦੀ ਹਵਾਈ ਟਿਕਟ, ਸੇਵ ਏ ਟਰਿੱਪ ਵਲੋਂ 10 ਗਿਫਟ ਹੈਂਪਰ, ਪੀਜ਼ਾ ਡੀਪੂ ਵਲੋਂ 20 ਲਾਰਜ ਪੀਜ਼ੇ ਅਤੇ ਪਰਵਾਸੀ ਵਲੋਂ ਜੂਸਰ, ਪੱਖੇ, ਘੜੀਆਂ ਸਮੇਤ ਕਈ ਇਨਾਮ ਕੱਢੇ ਜਾਣਗੇ ਜਿਨ੍ਹਾਂ ਲਈ ਲੋਹੜੀ ਦੇ ਮੌਕੇ ‘ਤੇ ਲੱਕੀ ਡਰਾਅ ਕੱਢੇ ਜਾਣਗੇ। ਇਸ ਲੱਕੀ ਡਰਾਅ ਵਿੱਚ ਸ਼ਾਮਲ ਹੋਣ ਲਈ ਪਰਵਾਸੀ ਨਿਊ ਈਅਰ ਨਾਈਟ ਦੌਰਾਨ ਕੋਡ ਦਿੱਤੇ ਜਾਣਗੇ, ਜਿਨ੍ਹਾਂ ਨੂੰ ਪਰਵਾਸੀ ਮੀਡੀਆ ਐਪ ਵਿੱਚ ਰਜਿਸਟਰ ਕਰਨਾ ਹੋਵੇਗਾ।
ਇਸ ਪ੍ਰੋਗਰਾਮ ਨੂੰ ਪਰਵਾਸੀ ਟੀ ਵੀ, ਪਰਵਾਸੀ ਮੀਡੀਆ ਐਪ ਅਤੇ ਪਰਵਾਸੀ ਯੂ ਟਿਊਬ ਚੈਨਲ ‘ਤੇ ਸਾਰੇ ਸੰਸਾਰ ਵਿੱਚ ਲਾਈਵ ਟੈਲੀਕਾਸਟ ਕੀਤਾ ਜਾਏਗਾ। ਇਸ ਪ੍ਰੋਗਰਾਮ ਨੂੰ ਨਿਆਗਰਾ ਫਾਲਜ਼ ਤੋਂ ਪ੍ਰਸਿੱਧ ਰਿਆਲਟਰ ਅਭੇ ਮਾਥੁਰ ਵਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੰਜਾਬੀ ਬਾਈ ਨੇਚਰ ਵਲੋਂ ਵੀ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀਜ਼ਾ ਡੀਪੂ, ਰਿਆਲਟਰ ਪ੍ਰਭਜੋਤ ਮਾਹਲ ਅਤੇ ਮਾਰਗੇਜ ਬਰੋਕਰ ਕੈਨੀ ਧਾਲੀਵਾਲ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਰਵਾਸੀ ਟੀ ਵੀ ਚੈਨਲ ਨੰ 832, 823, 223, 229, 857, 957, 1841 ਅਤੇ 2007 ਸਮੇਤ ਕਈ ਆਈ ਪੀ ਟੀ ਵੀ ਪਲੇਟਫਾਰਮਾਂ ਤੋਂ ਇਲਾਵਾ ਯੱਪ ਟੀ ਵੀ ‘ਤੇ ਵੀ ਦੇਖਿਆ ਜਾ ਸਕਦਾ ਹੈ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …