8.8 C
Toronto
Wednesday, April 29, 2026
spot_img
Homeਹਫ਼ਤਾਵਾਰੀ ਫੇਰੀਸੋਨੀਆ ਸਿੱਧੂ ਨੇ ਸਿਹਤ ਤੇ ਖੋਜ 'ਚ 'ਏਆਈ' ਦੀ ਵਰਤੋਂ ਬਾਰੇ ਕੌਮੀ...

ਸੋਨੀਆ ਸਿੱਧੂ ਨੇ ਸਿਹਤ ਤੇ ਖੋਜ ‘ਚ ‘ਏਆਈ’ ਦੀ ਵਰਤੋਂ ਬਾਰੇ ਕੌਮੀ ਪੱਧਰ ਦੇ ਮਾਹਿਰਾਂ ਨਾਲ ਇਕ ਫੋਰਮ ਆਯੋਜਿਤ ਕੀਤਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਹੈੱਲਥ ਕੇਅਰ ਸਿਸਟਮ ਵਿੱਚ ‘ਆਰਟੀਫਿਸ਼ੀਅਲ ਇੰਟੈਲੀਜੈਂਸ’ (ਏ.ਆਈ.) ਦੀ ਵਰਤੋਂ ਬਾਰੇ ਕੈਨੇਡਾ-ਭਰ ਦੇ ਉਦਯੋਗਪਤੀਆਂ, ਡਾਕਟਰਾਂ, ਖੋਜੀਆਂ ਅਤੇ ਹੋਰ ਮਾਹਿਰਾਂ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਠਿਆਂ ਵਿਚਾਰ ਕਰਨ ਲਈ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ‘ਵਿਰਚੂਅਲ ਫੋਰਮ’ ਆਯੋਜਿਤ ਕੀਤਾ ਗਿਆ।
ਇਸ ਫੋਰਮ ਵਿੱਚ ਕੌਮੀ ਪੱਧਰ ਦੇ ਮਾਹਿਰਾਂ ਨਾਲ ਗੰਭੀਰ ਵਿਚਾਰ-ਵਟਾਂਦਰਾ ਹੋਇਆ ਕਿ ਏ.ਆਈ. ਕਿਵੇਂ ਦੇਸ਼ ਦੇ ਹੈੱਲਥਕੇਅਰ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਹੋ ਸਕਦੀ ਹੈ।
ਇਸ ਦੌਰਾਨ ਹੋਈ ਗੱਲਬਾਤ ਵਿੱਚ ਇਹ ਤੱਥ ਸਾਹਮਣੇ ਕਿ ”ਏ.ਆਈ.” ਕਿਵੇਂ ਕਿਸੇ ਬਿਮਾਰੀ ਨੂੰ ਅਗਾਊਂ ਪਛਾਨਣ ਵਿੱਚ ਮਦਦ ਕਰ ਸਕਦੀ ਹੈ, ਕਿਵੇਂ ਇਹ ਡਾਕਟਰੀ ਕੰਮ-ਕਾਜ ਵਿੱਚ ਸਹਾਈ ਹੋ ਸਕਦੀ ਹੈ ਅਤੇ ਕਿਵੇਂ ਇਹ ਮਰੀਜ਼ਾਂ ਵੱਲ ਹੋਰ ਨਿੱਜੀ ਧਿਆਨ ਦੇਣ ਵਿੱਚ ਆਪਣੀ ਭੂਮਿਕਾ ਨਿਭਾਅ ਸਕਦੀ ਹੈ। ਇਸ ਦੇ ਨਾਲ ਹੀ ਇਸ ਵਰਚੂਅਲ ਫੋਰਮ ਵਿੱਚ ਮਾਹਿਰਾਂ ਵੱਲੋਂ ਡਾਕਟਰੀ ਸਬੰਧੀ ਫੈਸਲੇ ਲੈਣ, ਇਨ੍ਹਾਂ ਵਿੱਚ ਪਾਰਦਰਸ਼ਕਤਾ ਅਤੇ ਜੁਆਬਦੇਹੀ ਬਾਰੇ ਵੀ ਵਿਚਾਰ ਕੀਤੀ ਗਈ ਜਿਨ੍ਹਾਂ ਦੀ ਡਾਕਟਰੀ ਖ਼ੇਤਰ ਵਿੱਚ ਭਾਰੀ ਅਹਿਮੀਅਤ ਹੈ।
ਫੋਰਮ ਵਿੱਚ ਭਾਗ ਲੈਣ ਵਾਲੇ ਮਾਹਿਰਾਂ ਵੱਲੋਂ ਕੈਨੇਡੀਅਨ ਹੈੱਲਥ ਡਾਟੇ ਦੀ ਸੁਰੱਖ਼ਿਆ, ਸਾਈਬਰ ਸਕਿਉਰਿਟੀ ਦੇ ਮਿਆਰ ਕਾਇਮ ਰੱਖਣ ਅਤੇ ‘ਐਥੀਕਲ ਗਵਰਨੈਂਸ ਫ਼ਰੇਮਵਰਕ’ ਵਿੱਚ ਏ.ਆਈ. ਦੇ ਯੋਗਦਾਨ ਬਾਰੇ ਵੀ ਵਿਚਾਰ ਹੋਈ ਜੋ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਸ ਦੌਰਾਨ ਮਾਹਿਰਾਂ ਵੱਲੋਂ ਤਿੰਨ ਮੁੱਖ ਧਿਰਾਂ ਸਰਕਾਰ, ਉਦਯੋਗ ਅਤੇ ਪਬਲਿਕ ਸੈੱਕਟਰ ਵਿਚਕਾਰ ਆਪਸੀ ਸਹਿਯੋਗ ਦੀ ਅਹਿਮੀਅਤ ਨੂੰ ਉਭਾਰਿਆ ਗਿਆ, ਜਿਨ੍ਹਾਂ ਵਿੱਚ ਏ.ਆਈ. ਦੇ ਵੱਖ-ਵੱਖ ‘ਟੂਲ’ ਸੁਰੱਖ਼ਿਅਤ, ਸਾਵੇਂ ਅਤੇ ਜ਼ਿੰਮੇਂਵਾਰ ਤਰੀਕੇ ਨਾਲ ਵਰਤੇ ਜਾ ਸਕਦੇ ਹਨ। ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਸਾਂਝੇ ਤੌਰ ‘ਤੇ ਉਪਰਾਲੇ ਕਰਕੇ ਸੁਰੱਖਿਆ ਤੇ ਨਿੱਜਤਾ ਦੇ ਉੱਚ-ਮਿਆਰਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਲੋਕਾਂ ਵਿੱਚ ਪੂਰਨ ਭਰੋਸਾ ਕਾਇਮ ਰੱਖਦਿਆਂ ਹੋਇਆਂ ਕੈਨੇਡਾ ਆਪਣੀਆਂ ਖੋਜਾਂ ਨੂੰ ਹੋਰ ਅੱਗੇ ਵਧਾ ਸਕਦਾ ਹੈ।”
ਇਸ ਗੱਲਬਾਤ ਦੌਰਾਨ ਇਹ ਗੱਲ ਮੁੱਖ ਤੌਰ ‘ਤੇ ਸਾਹਮਣੇ ਆਈ ਕਿ ਜੇਕਰ ਲੋਕ-ਵਿਸ਼ਵਾਸ, ਸੁਰੱਖਿਆ ਅਤੇ ਨਿਰਪੱਖਤਾ ਨੂੰ ਮੁੱਖ ਰੱਖਿਆ ਜਾਏ ਤਾਂ ਕੈਨੇਡਾ ਜ਼ਿੰਮੇਵਾਰੀ ਅਤੇ ਮਰੀਜ਼ਾਂ ਉੱਪਰ ਕੇਂਦ੍ਰਿਤ ਏ.ਆਈ. ਦੀ ਵਰਤੋਂ ਨਾਲ ਆਪਣੇ ਦੇਸ਼-ਵਾਸੀਆਂ ਅਤੇ ਹੋਰ ਦੇਸ਼ਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ।

RELATED ARTICLES
POPULAR POSTS