16.8 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਜਨਰਲ ਜੇਜੇ ਸਿੰਘ ਨੇ ਦਿੱਤਾ ਕੈਪਟਨ ਨੂੰ ਜਵਾਬ

ਜਨਰਲ ਜੇਜੇ ਸਿੰਘ ਨੇ ਦਿੱਤਾ ਕੈਪਟਨ ਨੂੰ ਜਵਾਬ

ਕਿਹਾ -ਮੈਂ ਤਾਂ ਚੋਣ ਹਾਰਿਆ ਤੁਸੀਂ ਜ਼ਮੀਰ
ਚੰਡੀਗੜ੍ਹ : ਸਾਬਕਾ ਫੌਜ ਮੁਖੀ ਜਨਰਲ ਜੇਜੇ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਸਿਆਸੀ ਗੋਲਾ ਸੁੱਟਿਆ ਹੈ। ਜਨਰਲ ਜੇਜੇ ਸਿੰਘ ਨੇ ਲਗਾਤਾਰ ਤਿੰਨ ਟਵੀਟ ਕਰਕੇ ਕੈਪਟਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਤਾਂ ਇਕ ਚੋਣ ਹਾਰੇ ਹਨ, ਪਰ ਤੁਸੀਂ (ਕੈਪਟਨ) ਤਾਂ ਜ਼ਮੀਰ ਹਾਰ ਚੁੱਕੋ ਹੋ। ਯਾਦ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦੇ ਹੋਏ ਜਨਰਲ ਜੇਜੇ ਸਿੰਘ ਦੀ ਉਦਾਹਰਨ ਦਿੱਤੀ ਸੀ।
ਜਨਰਲ ਜੇਜੇ ਸਿੰਘ ਨੇ ਮੁੱਖ ਮੰਤਰੀ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਆਪ (ਕੈਪਟਨ) ਬਾਦਲਾਂ ਨਾਲ ਘਿਓ ਖਿੱਚੀ ਹੋ ਤੇ 2017 ਦੀਆਂ ਚੋਣਾਂ ਵਿੱਚ ਇਕ ਸਾਜਿਸ਼ ਤਹਿਤ ਬਾਦਲਾਂ ਨੇ ਤੁਹਾਡੀ ਮੱਦਦ ਕੀਤੀ, ਜਿਸ ਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਕਾਰਵਾਈ ਨਾ ਕਰਕੇ ਚੁਕਾ ਰਹੇ ਹੋ। ਜਨਰਲ ਜੇਜੇ ਸਿੰਘ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਟਿਆਲਾ ਤੇ ਲੰਬੀ ਵਿਚ ਫਿਕਸ ਮੈਚ ਸੀ ਅਤੇ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਉਹਨਾਂ ਕਿਹਾ ਕਿ ਸਮਾਂ ਬਦਲਦਾ ਰਹਿੰਦਾ ਹੈ। ਵਰਨਣਯੋਗ ਹੈ ਕਿ ਪਟਿਆਲਾ ਤੋਂ ਇਲਾਵਾ ਕੈਪਟਨ ਨੇ ਲੰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜੀ ਸੀ ਤੇ ਉਥੋਂ ਕੈਪਟਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਆਮ ਆਦਮੀ ਪਾਰਟੀ ਵਲੋਂ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਚੋਣ ਮੈਦਾਨ ਵਿਚ ਉਤਰੇ ਸਨ। ਜਨਰਲ ਜੇਜੇ ਸਿੰਘ ਜੋ ਪਟਿਆਲਾ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੇ ਸਨ, ਨੇ ਪਹਿਲੀ ਵਾਰ ਖੁੱਲ੍ਹ ਕੇ ਅਕਾਲੀ ਦਲ ਅਤੇ ਕੈਪਟਨ ‘ਤੇ ਆਪਣਾ ਗੁੱਸਾ ਕੱਢਿਆ ਹੈ।
ਜੇਜੇ ਸਿੰਘ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ਉਹ ਤਾਂ ਮਾਮੂਲੀ ਚੋਣ ਹਾਰੇ ਹਨ ਪਰ ਤੁਸੀਂ (ਕੈਪਟਨ) ਤਾਂ ਜ਼ਮੀਰ ਹਾਰ ਚੁੱਕੇ ਹੋ। ਉਹਨਾਂ ਕਿਹਾ ਕਿ ਕੈਪਟਨ ਤੇ ਬਾਦਲ ਮਿਲੇ ਹੋਏ ਹਨ। ਦਿਲਚਸਪ ਗੱਲ ਹੈ ਕਿ ਮੁੱਖ ਮੰਤਰੀ ਵਲੋਂ ਮੰਗਲਵਾਰ ਨੂੰ ਵਿਧਾਇਕਾਂ ਨਾਲ ਕੀਤੀ ਗਈ ਮੀਟਿੰਗ ਵਿਚ ਵੀ ਉਹਨਾਂ ਦੇ ਬਾਦਲਾਂ ਨਾਲ ਮਿਲੇ ਹੋਏ ਦੀ ਬਣੀ ਮਿੱਥ ਦਾ ਮੁੱਦਾ ਉਠਿਆ ਸੀ।

 

RELATED ARTICLES
POPULAR POSTS