Breaking News
Home / ਹਫ਼ਤਾਵਾਰੀ ਫੇਰੀ / ਮਿਸੀਸਾਗਾ ‘ਚ ਟੋਇੰਗ ਫੀਸ ਸੈਂਕੜੇ ਡਾਲਰ ਵਧੇਗੀ

ਮਿਸੀਸਾਗਾ ‘ਚ ਟੋਇੰਗ ਫੀਸ ਸੈਂਕੜੇ ਡਾਲਰ ਵਧੇਗੀ

ਮਿਸੀਸਾਗਾ ਸਿਟੀ ਕਾਉਂਸਲ ਵੱਲੋਂ ਫੀਸ ਵਧਾਉਣ ਦਾ ਫੈਸਲਾ ਸਰਬਸੰਮਤੀ ਨਾਲ ਪਾਸ
ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿੱਚ ਟੋਇੰਗ ਫੀਸ ਵਿੱਚ ਸੈਂਕੜੇ ਹੋਰ ਡਾਲਰ ਦਾ ਇਜਾਫਾ ਹੋਣ ਜਾ ਰਿਹਾ ਹੈ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦਾ ਕਹਿਣਾ ਹੈ ਕਿ ਇਸ ਨਾਲ ਡਰਾਈਵਰਾਂ ਉੱਤੇ ਹੀ ਦਬਾਅ ਨਹੀਂ ਵਧੇਗਾ ਸਗੋਂ ਪ੍ਰੀਮੀਅਮਜ਼ ਵਿੱਚ ਵੀ ਵਾਧਾ ਹੋਵੇਗਾ।
ਪਿਛਲੇ ਮਹੀਨੇ ਮਿਸੀਸਾਗਾ ਦੀ ਸਿਟੀ ਕਾਉਂਸਲ ਵੱਲੋਂ ਸਰਬਸੰਮਤੀ ਨਾਲ ਵੋਟ ਕਰਕੇ ਉਸ ਸਮੇਂ ਟੋਇੰਗ ਫੀਸ ਵਿੱਚ ਵਾਧਾ ਕਰਨ ਲਈ ਵੋਟ ਕੀਤਾ ਗਿਆ ਜਦੋਂ ਗੱਡੀਆਂ ਨੂੰ ਕੋਲਿਜ਼ਨ ਰਿਪੋਰਟ ਸੈਂਟਰ ਭੇਜਿਆ ਜਾਂਦਾ ਹੈ।
ਇਸ ਮਤੇ ਦੀ ਦੋ ਹਫਤੇ ਪਹਿਲਾਂ ਹੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਗੱਡੀਆਂ ਦਾ ਵਜ਼ਨ 6,000 ਪਾਊਂਡ ਤੋਂ ਵੱਧ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਸਿੰਗਲ ਲੋਕੇਸ਼ਨ ਉੱਤੇ ਭੇਜਿਆ ਜਾਂਦਾ ਹੈ, ਉਨ੍ਹਾਂ ਲਈ ਫੀਸ 400 ਡਾਲਰ ਤੱਕ ਕੀਤੀ ਗਈ ਹੈ ਜਦਕਿ ਜਿਨ੍ਹਾਂ ਗੱਡੀਆਂ ਨੂੰ ਟੋਅ ਕਰਕੇ ਕੋਲਿਜ਼ਨ ਰਿਪੋਰਟ ਸੈਂਟਰ ਲਿਜਾਇਆ ਜਾਂਦਾ ਹੈ ਤੇ ਫਿਰ ਦੂਜੀ ਲੋਕੇਸ਼ਨ ਉੱਤੇ ਭੇਜਿਆ ਜਾਂਦਾ ਹੈ ਉਨ੍ਹਾਂ ਦੀ ਫੀਸ 750 ਡਾਲਰ ਕੀਤੀ ਗਈ ਹੈ।
ਮਤੇ ਵਿੱਚ ਇਹ ਵੀ ਆਖਿਆ ਗਿਆ ਕਿ ਪੁਰਾਣੀ ਫੀਸ ਵਿੱਚ ਫਿਊਲ ਦੀਆਂ ਕੀਮਤਾਂ, ਇੰਸ਼ੋਰੈਂਸ ਤੇ ਹੋਰ ਸਬੰਧਤ ਖਰਚਿਆਂ ਨੂੰ ਵੀ ਨਹੀਂ ਸੀ ਜੋੜਿਆ ਜਾਂਦਾ। 22 ਜੂਨ ਨੂੰ ਪੇਸ਼ ਕੀਤੇ ਗਏ ਇਸ ਮਤੇ ਨੂੰ ਸਿਟੀ ਦੇ ਨੌਂ ਕੌਂਸਲਰਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਜਦਕਿ ਤਿੰਨ ਹੋਰ, ਜਿਨ੍ਹਾਂ ਵਿੱਚ ਮੇਅਰ ਬੌਨੀ ਕ੍ਰੌਂਬੀ ਵੀ ਸ਼ਾਮਲ ਸੀ, ਗੈਰਹਾਜ਼ਰ ਰਹੇ।
ਇਸ ਫੈਸਲੇ ਤੋਂ ਬਾਅਦ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ (ਆਈਬੀਸੀ) ਨੇ ਮਿਸੀਸਾਗਾ ਕਾਊਂਸਲ ਨੂੰ ਲਿਖੇ ਪੱਤਰ ਵਿੱਚ ਟੋਇੰਗ ਫੀਸ ਵਿੱਚ ਕੀਤੇ ਗਏ 87.5 ਫੀਸਦੀ ਵਾਧੇ ਉੱਤੇ ਚਿੰਤਾ ਪ੍ਰਗਟਾਈ। ਆਈਬੀਸੀ ਦੇ ਓਨਟਾਰੀਓ ਲਈ ਵਾਈਸ ਪ੍ਰੈਜ਼ੀਡੈਂਟ ਕਿੰਮ ਡੌਨਲਡਸ਼ਨ ਨੇ ਆਖਿਆ ਕਿ ਇਸ ਨਾਲ ਕੰਜ਼ਿਊਮਰਜ਼ ਦੇ ਨਾਲ ਨਾਲ ਇੰਡਸਟਰੀ ਉੱਤੇ ਵੀ ਅਸਰ ਪਵੇਗਾ।

Check Also

‘ਆਪ’ ਦੇ ਦੋਵੇਂ ਮੁੱਖ ਮੰਤਰੀ ਗਏ ਨਵੇਂ ਘਰ

ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ …