-5.7 C
Toronto
Monday, December 8, 2025
spot_img
HomeਕੈਨੇਡਾFront‘ਆਪ’ ਆਗੂ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ- ਪੰਜ ਮੌਤਾਂ

‘ਆਪ’ ਆਗੂ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ- ਪੰਜ ਮੌਤਾਂ

ਫੈਕਟਰੀ ਦੀ ਇਮਾਰਤ ਦਾ ਵੱਡਾ ਹਿੱਸਾ ਬਣਿਆ ਮਲਬਾ
ਲੰਬੀ/ਬਿਊਰੋ ਨਿਊਜ਼
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ-ਫਤੂਹੀਵਾਲਾ ਦੇ ਖੇਤਾਂ ਵਿਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਲੰਘੀ ਦੇਰ ਰਾਤ ਵੱਡਾ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਏਮਜ਼ ਵਿੱਚ ਭੇਜਿਆ ਗਿਆ ਹੈ। ਧਮਾਕੇ ਕਾਰਨ ਫੈਕਟਰੀ ਦੀ ਦੋ ਮੰਜ਼ਿਲਾਂ ਇਮਾਰਤ ਮਲਬੇ ਵਿਚ ਤਬਦੀਲ ਹੋ ਗਈ। ਇਹ ਹਾਦਸਾ ਰਾਤ ਕਰੀਬ ਇੱਕ ਵਜੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿਚ ਹੋਇਆ। ਇਹ ਫੈਕਟਰੀ ਪਿੰਡ ਸਿੰਘੇਵਾਲਾ-ਫਤੂਹੀਵਾਲਾ ਦੇ ਆਮ ਆਦਮੀ ਪਾਰਟੀ ਦੇ ਆਗੂ ਦੀ ਮਲਕੀਅਤ ਦੱਸੀ ਜਾ ਰਹੀ ਹੈ। ਇਸ ਭਿਆਨਕ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਫੈਕਟਰੀ ਦੇ ਪੈਕਿੰਗ ਯੂਨਿਟ ਦੇ ਪਰਵਾਸੀ ਕਾਰੀਗਰਾਂ ਮੁਤਾਬਕ ਇੱਥੇ ਕਰੀਬ 40 ਮੁਲਾਜ਼ਮ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਇੱਥੇ ਰਹਿੰਦੇ ਵੀ ਸਨ।
RELATED ARTICLES
POPULAR POSTS