ਆਰ ਐਸ ਐਸ ਨੇ ਬਿ੍ਰਟਿਸ਼ ਰਾਜ ਦਾ ਕੀਤਾ ਸੀ ਸਮਰਥਨ
ਬੰਗਲੁਰੂ/ਬਿਊਰੋ ਨਿਊਜ਼ : ਭਾਰਤ ਜੋੜੋ ਯਾਤਰਾ ਦਾ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਅੱਜ ਰਾਹੁਲ ਗਾਂਧੀ ਨੇ ਕਰਨਾਟਕ ਦੇੇ ਤੁਰੂਵੇਕਰੇ ’ਚ ਇਕ ਪ੍ਰੈਸ ਕਾਨਫਰੰਸ ਕੀਤੀ। ਭਾਰਤ ਵੰਡ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕ ਅਜ਼ਾਦੀ ਦੀ ਲੜਾਈ ’ਚ ਸਾਵਰਕਰ ਅੰਗਰੇਜ਼ਾਂ ਦੇ ਲਈ ਕੰਮ ਕਰੇ ਸਨ ਅਤੇ ਉਸ ਦੇ ਲਈ ਉਨ੍ਹਾਂ ਨੂੰ ਪੈਸੇ ਮਿਲਦੇ ਸਨ ਅਤੇ ਆਰ ਐਸ ਐਸ ਵਾਲੇ ਬਿ੍ਰਟਿਸ਼ ਰਾਜ ਦਾ ਸਮਰਥਨ ਕਰਦੇ ਰਹੇ ਹਨ। ਦੇਸ਼ ਭਰ ’ਚ ਭਾਜਪਾ ਵੱਲੋਂ ਫੈਲਾਈ ਨਫਰਤ ਨੂੰ ਖਤਮ ਕਰਨ ਲਈ ਹੀ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਇਸ ਦੌਰਾਨ ਰਾਹੁਲ ਗਾਂਧੀ ਨੇ ਸਾਵਰਕਰ, ਆਰ ਐਸ ਐਸ ਅਤੇ ਪੀਐਫਆਈ ਨੂੰ ਲੈ ਕੇ ਕਾਂਗਰਸ ਦੀ ਇੰਟਰਨਲ ਰਾਜਨੀਤੀ ’ਤੇ ਗੱਲ ਕੀਤੀ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਦੇਸ਼ ਦੀ ਜਨਤਾ ਅੱਜ ਭਿ੍ਰਸ਼ਟਾਚਾਰ ਤੋਂ ਪ੍ਰੇਸ਼ਾਨ ਹੈ ਅਤੇ ਮੋਦੀ ਸਰਕਾਰ ਇਸ ਨੂੰ ਮੈਨੇਜ ਕਰਨ ਦੇ ਲਈ ਮੀਡੀਆ ’ਤੇ ਕੰਟਰੋਲ ਕਰ ਰਹੀ ਹੈ।
Check Also
ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਮੈਡੀਸਿਨ 2024 ਦਾ ਨੋਬਲ ਪੁਰਸਕਾਰ
ਵਿਕਟਰ ਐਂਬਰੋਸ ਅਤੇ ਗੇਰੀ ਰੁਵਕੋਨ ਨੂੰ ਮਾਈਕਰੋ ਆਰਐਨਏ ਦੀ ਖੋਜ ਲਈ ਮਿਲਿਆ ਸਨਮਾਨ ਸਟਾਕਹੋਮ/ਬਿਊਰੋ ਨਿਊਜ਼ …