ਵਿਰਾਟ ਕੋਹਲੀ ਦੀ ਗਰਲ ਫਰੈਂਡ ਦਾ ਕੀ ਨਾਮ ਹੈ
ਨਵੀਂ ਦਿੱਲੀ : ਭਾਰਤ ਵਿਚ ਵਿੱਦਿਆ ਦੇ ਗਿਰ ਰਹੇ ਪੱਧਰ ਨੂੰ ਲੈ ਕੇ ਆਏ ਦਿਨ ਵਿਚਾਰ-ਚਰਚਾਵਾਂ ਅਤੇ ਮੀਡੀਆ ਵਿਚ ਆਰਟੀਕਲ ਆਦਿ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ, ਪਰ ਇਸ ਵਿਚ ਹੋਰ ਨਿਘਾਰ ਲਿਆਉਣ ਦਾ ਪ੍ਰਤੱਖ ਪ੍ਰਮਾਣ ਉਸ ਸਮੇਂ ਆਇਆ ਜਦੋਂ ਇਕ ਸਕੂਲ ਦੇ ਲਿਖਤੀ ਇਮਤਿਹਾਨ ਵਿਚ ਵਿਦਿਆਰਥੀਆਂ ਨੂੰ ਸਵਾਲ ਪੁੱਛਿਆ ਗਿਆ ਕਿ ਵਿਰਾਟ ਕੋਹਲੀ ਦੀ ਗਰਲ ਫਰੈਂਡ ਦਾ ਕੀ ਨਾਮ ਹੈ। ਮਾਮਲਾ ਮਹਾਂਰਾਸ਼ਟਰ ਦੇ ਭੀਵੰਡੀ ਦਾ ਹੈ। ਜਿਥੋਂ ਦੇ ਇਕ ਹਾਈ ਸਕੂਲ ਵਿਚ ਨੌਵੀਂ ਕਲਾਸ ਦੇ ਫਿਜ਼ੀਕਲ ਐਜੂਕੇਸ਼ਨ ਦੇ ਪੇਪਰ ਵਿਚ ਵਿਦਿਆਰਥੀਆਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹ ਵੀ ਇਸ ਸਵਾਲ ਨੂੰ ਦੇਖ ਕੇ ਹੈਰਾਨ ਰਹਿ ਗਏ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …