36.1 C
Toronto
Tuesday, July 14, 2026
spot_img
HomeਕੈਨੇਡਾFrontਟਾਟਾ ਗਰੁੱਪ ਦੇ ਦੋ ਸ਼ੇਅਰਾਂ ਵਿੱਚ ਜ਼ਬਰਦਸਤ ਉਛਾਲ - 12% ਤੱਕ ਵਧੀ...

ਟਾਟਾ ਗਰੁੱਪ ਦੇ ਦੋ ਸ਼ੇਅਰਾਂ ਵਿੱਚ ਜ਼ਬਰਦਸਤ ਉਛਾਲ – 12% ਤੱਕ ਵਧੀ ਕੀਮਤ


ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਟਾਟਾ ਗਰੁੱਪ ਦੇ ਦੋ ਸ਼ੇਅਰਾਂ ਵਿੱਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸਨਜ਼ ਦੀ ਲਿਸਟਿੰਗ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਦਰਮਿਆਨ ਟਾਟਾ ਕੈਮੀਕਲਜ਼ ਅਤੇ ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਸ਼ੇਅਰਾਂ ਵਿੱਚ 12 ਫੀਸਦੀ ਤੱਕ ਦੀ ਤੇਜ਼ੀ ਆਈ। ਟਾਟਾ ਟਰੱਸਟ ਬੋਰਡ ਦੇ ਕੁਝ ਮੈਂਬਰਾਂ ਨੇ ਟਾਟਾ ਸਨਜ਼ ਦੇ ਆਈਪੀਓ ਦਾ ਸਮਰਥਨ ਕੀਤਾ ਹੈ। ਟਾਟਾ ਸਨਜ਼ ਵਿੱਚ ਟਾਟਾ ਟਰੱਸਟ ਦੀ ਕਰੀਬ 66 ਫੀਸਦੀ ਹਿੱਸੇਦਾਰੀ ਹੈ। ਦੱਸਣਯੋਗ ਹੈ ਕਿ ਟਾਟਾ ਗਰੁੱਪ ਭਾਰਤ ਦਾ ਸਭ ਤੋਂ ਵੱਡਾ ਉਦਯੋਗਿਕ ਘਰਾਣਾ ਹੈ।

RELATED ARTICLES
POPULAR POSTS