ਨੋਟਬੰਦੀ ਦਾ ਫੈਸਲਾ ਅਚਾਨਕ ਨਹੀਂ ਸੀ ਲਿਆ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸਾਲ ਮੌਕੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨੋਟਬੰਦੀ ਕੋਈ ਝਟਕਾ ਨਹੀਂ ਸੀ। ਅਸੀਂ ਲੋਕਾਂ ਨੂੰ ਇਕ ਸਾਲ ਪਹਿਲਾਂ ਹੀ ਸੁਚੇਤ ਕਰ ਚੁੱਕੇ ਸੀ ਕਿ ਜਿਸ ਕੋਲ ਕਾਲਾ ਧੰਨ ਹੈ, ਉਹ ਜਮ੍ਹਾਂ ਕਰਵਾ ਸਕਦਾ ਹੈ। ਧਿਆਨ ਰਹੇ 8 ਨਵੰਬਰ 2016 ਨੂੰ ਹੋਈ ਨੋਟਬੰਦੀ ਨੂੰ ਦੇਸ਼ ਦੀ ਜਨਤਾ ਨੇ ਇਕ ਝਟਕੇ ਵਾਂਗ ਮਹਿਸੂਸ ਕੀਤਾ ਸੀ। ਮੋਦੀ ਨੇ ਸਰਜੀਕਲ ਸਟਰਾਈਕ ਬਾਰੇ ਗੱਲ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਉੜੀ ਵਿਚ ਹੋਏ ਹਮਲੇ ਤੋਂ ਬਾਅਦ ਮੈਂ ਬਹੁਤ ਗੁੱਸੇ ਵਿਚ ਸੀ। ਜਿਸ ਕਾਰਨ ਸਰਜੀਕਲ ਸਟਰਾਈਕ ਕੀਤੀ ਗਈ ਅਤੇ ਇਹ ਬਹੁਤ ਹੀ ਜੋਖਮ ਭਰਿਆ ਫੈਸਲਾ ਸੀ। ਉਨ੍ਹਾਂ ਇਹ ਵੀ ਕਿਹਾ ਪਾਕਿਸਤਾਨ ਨੂੰ ਸੁਧਰਨ ਲਈ ਅਜੇ ਹੋਰ ਸਮਾਂ ਲੱਗੇਗਾ। ਰਾਮ ਮੰਦਰ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਦ ਹੀ ਇਸ ‘ਤੇ ਵਿਚਾਰ ਕੀਤੀ ਜਾਵੇਗੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …