Breaking News
Home / ਭਾਰਤ / ਫਿਲਮ ਅਦਾਕਾਰ ਕਾਦਰ ਖਾਨ ਦਾ ਦੇਹਾਂਤ

ਫਿਲਮ ਅਦਾਕਾਰ ਕਾਦਰ ਖਾਨ ਦਾ ਦੇਹਾਂਤ

ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਗਾਂਧੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਮਸ਼ਹੂਰ ਫਿਲਮ ਅਦਾਕਾਰ ਕਾਦਰ ਖਾਨ ਦਾ ਕੈਨੇਡਾ ‘ਚ ਦੇਹਾਂਤ ਹੋ ਗਿਆ। ਕਾਦਰ ਖਾਨ ਦੇ ਦੇਹਾਂਤ ਤੋਂ ਬਾਅਦ ਸਮੁੱਚੇ ਫਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਦਰ ਖਾਨ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੋਦੀ ਨੇ ਟਵੀਟ ਵਿਚ ਕਿਹਾ ਕਿ ਕਾਦਰ ਖਾਨ ਨੇ ਆਪਣੀ ਅਦਾਕਾਰੀ ਨਾਲ ਫਿਲਮੀ ਸਕਰੀਨ ਨੂੰ ਸ਼ਾਨਦਾਰ ਬਣਾਇਆ ਅਤੇ ਉਨ੍ਹਾਂ ਦਾ ਕਾਮੇਡੀ ਅੰਦਾਜ਼ ਅਨੋਖਾ ਸੀ। ਮੋਦੀ ਨੇ ਕਿਹਾ ਕਿ ਕਾਦਰ ਖਾਨ ਇਕ ਸ਼ਾਨਦਾਰ ਪਟਕਥਾ ਲੇਖਕ ਸਨ ਅਤੇ ਕਈ ਫਿਲਮਾਂ ਨਾਲ ਜੁੜੇ ਰਹੇ। ਰਾਹੁਲ ਗਾਂਧੀ ਨੇ ਵੀ ਕਾਦਰ ਖਾਨ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਕਾਦਰ ਖਾਨ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਕਾਦਰ ਖਾਨ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹ ਕੈਨੇਡਾ ਦੇ ਇਕ ਹਸਪਤਾਲ ਵਿਚ ਦਾਖਲ ਸਨ, ਜਿਥੇ ਉਨ੍ਹਾਂ ਆਖਰੀ ਸਾਹ ਲਿਆ।

Check Also

ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ

3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …