Breaking News
Home / ਭਾਰਤ / ਮਥੁਰਾ ‘ਚ ਮਹਾਪੰਚਾਇਤ ਦੌਰਾਨ ਬੋਲੀ ਪ੍ਰਿਅੰਕਾ

ਮਥੁਰਾ ‘ਚ ਮਹਾਪੰਚਾਇਤ ਦੌਰਾਨ ਬੋਲੀ ਪ੍ਰਿਅੰਕਾ

ਕਿਹਾ- ਗੋਵਰਧਨ ਪਰਬਤ ਬਚਾ ਲਓ ਕਿਤੇ ਮੋਦੀ ਸਰਕਾਰ ਇਸ ਨੂੰ ਵੀ ਨਾ ਵੇਚ ਦੇਵੇ
ਲਖਨਊ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਵਿਚਾਲੇ ਕਾਂਗਰਸ ਪਾਰਟੀ ਵਲੋਂ ਲਗਾਤਾਰ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਪਾਲੀਖੇੜਾ ‘ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਸਾਨਾਂ ਦੀ ਮਹਾਪੰਚਾਇਤ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਿਅੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜੰਮ ਕੇ ਸਿਆਸੀ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਹੰਕਾਰੀ ਹੀ ਨਹੀਂ ਬਲਕਿ ਕਾਇਰ ਵੀ ਹਨ। ਪ੍ਰਿਯੰਕਾ ਨੇ ਕਿਹਾ ਕਿ 90 ਦਿਨਾਂ ਤੋਂ ਕਿਸਾਨ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਮਥੁਰਾ ਵਾਸੀਆਂ ਨੂੰ ਪ੍ਰਿਯੰਕਾ ਨੇ ਕਿਹਾ ਕਿ ਤੁਸੀਂ ਆਪਣੇ ਗੋਵਰਧਨ ਪਰਬਤ ਨੂੰ ਸੰਭਾਲ ਕੇ ਰੱਖ ਲਓ ਕਿਤੇ ਮੋਦੀ ਸਰਕਾਰ ਇਸ ਨੂੰ ਵੀ ਨਾ ਵੇਚ ਦੇਵੇ।

Check Also

ਅਰਵਿੰਦ ਕੇਜਰੀਵਾਲ ਨੇ ਸੀਐਮ ਰਿਹਾਇਸ਼ ਛੱਡੀ

ਪੰਜਾਬ ਦੇ ਕਾਰੋਬਾਰੀ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਪਹੁੰਚੇ ਕੇਜਰੀਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ …