10.3 C
Toronto
Thursday, October 15, 2026
spot_img
Homeਜੀ.ਟੀ.ਏ. ਨਿਊਜ਼ਚੋਰੀ ਦੀ ਗੱਡੀ ਵਿੱਚੋਂ ਭਰੀ ਹੋਈ ਹੈਂਡਗੰਨ ਬਰਾਮਦ, ਚਾਰ ਨੂੰ ਕੀਤਾ ਗਿਆ...

ਚੋਰੀ ਦੀ ਗੱਡੀ ਵਿੱਚੋਂ ਭਰੀ ਹੋਈ ਹੈਂਡਗੰਨ ਬਰਾਮਦ, ਚਾਰ ਨੂੰ ਕੀਤਾ ਗਿਆ ਚਾਰਜ

ਚੋਰੀ ਦੀ ਗੱਡੀ ਵਿੱਚੋਂ ਭਰੀ ਹੋਈ ਹੈਂਡਗੰਨ ਬਰਾਮਦ, ਚਾਰ ਨੂੰ ਕੀਤਾ ਗਿਆ ਚਾਰਜਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿੱਚ ਕਥਿਤ ਤੌਰ ਉੱਤੇ ਚੋਰੀ ਦੀ ਗੱਡੀ ਵਿੱਚੋਂ ਭਰੀ ਹੋਈ ਹੈਂਡਗੰਨ ਬਰਾਮਦ ਹੋਣ ਤੋਂ ਬਾਅਦ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।
ਲੰਘੀ 13 ਨਵੰਬਰ ਨੂੰ ਪੀਲ ਰੀਜਨਲ ਪੁਲਿਸ ਅਧਿਕਾਰੀ ਸਵੇਰੇ 7:30 ਵਜੇ ਤੋਂ ਬਾਅਦ ਐਰਿਨ ਮਿੱਲਜ਼ ਪਾਰਕਵੇਅ ਤੇ ਨੌਰਥ ਸੈਰੀਡਨ ਵੇਅ ਉੱਤੇ ਮੌਜੂਦ ਸਨ।
ਇਸ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਪੁਲਿਸ ਅਧਿਕਾਰੀਆਂ ਨੇ ਸਰਚ ਵਾਰੰਟ ਰਾਹੀਂ ਤਲਾਸ਼ੀ ਲਈ ਤੇ ਇੱਥੋਂ ਉਨ੍ਹਾਂ ਨੂੰ 45 ਕੈਲੀਬਰ ਦੀ ਗੈਰਕਾਨੂੰਨੀ ਸੈਮੀ ਆਟੋਮੈਟਿਕ ਹੈਂਡਗੰਨ ਤੇ ਗੋਲੀ ਸਿੱਕਾ ਬਰਾਮਦ ਹੋਇਆ। ਚਾਰ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਜਿਨ੍ਹਾਂ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਸੂਫੀਅਨ ਨਕਵੀ, ਗੁਲਡ ਅਬਦੁੱਲਾਹੀ, ਐਦਰਿਸ ਮੋਆਲਿਨ ਤੇ ਵਾਹੀਬ ਅਹਿਮਦ ਸ਼ਾਮਲ ਹਨ। ਇਹ ਸਾਰੇ 22 ਸਾਲਾਂ ਦੇ ਤੇ ਮਿਸੀਸਾਗਾ ਤੋ ਹੀ ਹਨ।

 

RELATED ARTICLES
POPULAR POSTS