24.8 C
Toronto
Wednesday, September 17, 2025
spot_img
Homeਜੀ.ਟੀ.ਏ. ਨਿਊਜ਼ਸਿਟੀ ਆਫ ਬਰੈਂਪਟਨ ਦਾ ਐਲਾਨ, ਟੈਕਸ ਪੰਜ ਮਹੀਨੇ ਦੇ ਅਰਸੇ ਲਈ ਮੁਲਤਵੀ

ਸਿਟੀ ਆਫ ਬਰੈਂਪਟਨ ਦਾ ਐਲਾਨ, ਟੈਕਸ ਪੰਜ ਮਹੀਨੇ ਦੇ ਅਰਸੇ ਲਈ ਮੁਲਤਵੀ

ਬਰੈਂਪਟਨ/ਬਿਊਰੋ ਨਿਊਜ਼
ਸਿਟੀ ਆਫ ਬਰੈਂਪਟਨ ਵੱਲੋਂ ਰੈਜ਼ੀਡੈਂਟਸ ਤੇ ਕਾਰੋਬਾਰੀਆਂ ਲਈ 18 ਮਾਰਚ ਤੋਂ ਲੈ ਕੇ 19 ਅਗਸਤ ਤੱਕ ਟੈਕਸ ਪੰਜ ਮਹੀਨੇ ਦੇ ਅਰਸੇ ਲਈ ਮੁਲਤਵੀ ਕਰ ਦਿੱਤੇ ਗਏ ਹਨ। ਇਸ ਦੌਰਾਨ ਨਾ ਹੀ ਕੋਈ ਵਾਧੂ ਵਿਆਜ਼ ਵਸੂਲਿਆ ਜਾਵੇਗਾ ਤੇ ਨਾ ਹੀ ਕੋਈ ਲੇਟ ਫੀਸ ਲਈ ਜਾਵੇਗੀ। ਇਹ ਫੈਸਲਾ ਅੰਤਰਿਮ ਟੈਕਸ ਬਿੱਲ ਦੇ ਸਬੰਧ ਵਿੱਚ ਲਿਆ ਗਿਆ ਹੈ ਜਿਸ ਨੂੰ ਜਨਵਰੀ ਵਿੱਚ ਮੇਲ ਕੀਤਾ ਗਿਆ ਸੀ।
ਟੈਕਸ ਮੁਲਤਵੀ ਕਰਨ ਦਾ ਪ੍ਰੋਗਰਾਮ ਕੋਵਿਡ-19 ਦੇ ਸਬੰਧ ਵਿੱਚ 21 ਮਾਰਚ ਨੂੰ ਪੇਸ਼ ਕੀਤਾ ਗਿਆ ਸੀ। ਜਿਸ ਕਿਸੇ ਨੇ ਵੀ ਪਹਿਲਾਂ ਤੋਂ ਹੀ ਆਥੋਰਾਈਜ਼ਡ ਟੈਕਸ ਪੇਅਮੈਂਟ ਕੈਂਸਲ ਕਰਵਾਉਣ ਲਈ ਸਿਟੀ ਨਾਲ ਸੰਪਰਕ ਨਹੀਂ ਕੀਤਾ ਤੇ ਉਹ ਮਈ ਤੇ ਜੂਨ ਲਈ ਅਜਿਹਾ ਕਰਨਾ ਚਾਹੁੰਦਾ ਹੈ, ਉਸ ਨੂੰ ਆਪਣੀ ਬੇਨਤੀ ਭੇਜਣ ਲਈ ਸਿਟੀ ਦੀ ਵੈੱਬਸਾਈਟ ਤੇ ਪਏ ਆਨਲਾਈਨ ਫਾਰਮ ਨੂੰ ਭਰਨਾ ਹੋਵੇਗਾ। ਪੇਅਮੈਂਟ ਹੋਲਡਰ ਨੂੰ ਸਿਟੀ ਲਈ ਮੁੜ ਅਪਲਾਈ ਕਰਨਾ ਹੋਵੇਗਾ। ਜਿਨ੍ਹਾਂ ਦੇ ਟੈਕਸ ਮਾਰਗੇਜ ਲਈ ਭਰੇ ਜਾ ਚੁੱਕੇ ਹਨ, ਉਨ੍ਹਾਂ ਨੂੰ ਆਪਣੇ ਮਾਰਗੇਜ ਪ੍ਰੋਵਾਈਡਰ ਨਾਲ ਸੰਪਰਕ ਕਰਨਾ ਹੋਵੇਗਾ ਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੀ ਉਹ ਟੈਕਸ ਦੀ ਅਦਾਇਗੀ ਰੱਦ ਕਰ ਸਕਦੇ ਹਨ।
ਮਾਰਗੇਜ ਪ੍ਰੋਵਾਈਡਰ ਨੂੰ ਸਿਟੀ ਨੂੰ ਸਬੰਧਤ ਰੈਜ਼ੀਡੈਂਟ/ਬਿਜ਼ਨਸ ਨੂੰ ਆਪਣੀ ਲਿਸਟ ਵਿੱਚੋਂ ਹਟਾਉਣ ਦੀ ਸਲਾਹ ਦੇਣੀ ਹੋਵੇਗੀ। ਟੈਕਸ ਮੁਲਤਵੀ ਕੀਤੇ ਜਾਣ ਦਾ ਮਤਲਬ ਟੈਕਸ ਰੱਦ ਹੋਣਾ ਨਹੀਂ ਹੈ। ਸਾਰੀ ਮੁਲਤਵੀ ਕੀਤੀ ਗਈ ਰਕਮ 19 ਅਗਸਤ ਤੋਂ ਪਹਿਲਾਂ ਸਿਟੀ ਨੂੰ ਮਿਲ ਜਾਣੀ ਚਾਹੀਦੀ ਹੈ ਤਾਂ ਕਿ ਕਿਸੇ ਕਿਸਮ ਦੇ ਜੁਰਮਾਨੇ ਅਤੇ ਵਿਆਜ਼ ਤੋਂ ਬਚਿਆ ਜਾ ਸਕੇ। ਕਿਸੇ ਤਰ੍ਹਾਂ ਦੇ ਓਵਰਡਿਊ ਤੋਂ ਬਚਣ ਲਈ ਟੈਕਸਦਾਤਾ ਕੋਲ 19 ਅਗਸਤ ਤੋਂ ਪਹਿਲਾਂ ਨਿੱਕੀਆਂ ਅਦਾਇਗੀਆਂ ਕਰਨ ਦੀ ਆਪਸ਼ਨ ਵੀ ਹੋਵੇਗੀ। ਜੁਲਾਈ ਦੇ ਸ਼ੁਰੂ ਵਿੱਚ ਸਿਟੀ ਵੱਲੋਂ ਫਾਈਨਲ ਟੈਕਸ ਬਿੱਲ ਜਾਰੀ ਕੀਤਾ ਜਾਵੇਗਾ ਜਿਨ੍ਹਾਂ ਦੀਆਂ ਡਿਊ ਡੇਟਸ 23 ਸਤੰਬਰ, 21 ਅਕਤੂਬਰ ਤੇ 18 ਨਵੰਬਰ ਹੋਣਗੀਆਂ।

RELATED ARTICLES
POPULAR POSTS