ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਪੇਸ਼ਕਾਰੀ ਦੌਰਾਨ ਕੈਨੇਡੀਅਨ ਹਥਿਆਰਬੰਦ ਬਲ ਪੈਰਾਸ਼ੂਟ ਟੀਮ, ਸਕਾਈਹਾਕਸ ਦਾ ਇੱਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਟੀਮ ਦੇ ਲੋਕ ਸੰਪਰਕ ਅਧਿਕਾਰੀ ਡੇਵਨ ਗੋਰਮਨ ਨੇ ਦਿੱਤੀ। ਇਹ ਘਟਨਾ ਪਾਰਲੀਮੈਂਟ ਹਿੱਲ ‘ਤੇ ਦੁਪਹਿਰ 3 ਵਜੇ ਤੋਂ ਬਾਅਦ ਹੋਈ ਅਤੇ ਮੈਡੀਕਲ ਕਰਮੀਆਂ ਨੇ ਤੁਰੰਤ ਕਾਰਵਾਈ ਕੀਤੀ। ਸਕਾਈਡਾਈਵਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀਆਂ ਸੱਟਾਂ ਨੂੰ ਗੰਭੀਰ ਮੰਨਿਆ ਗਿਆ, ਪਰ ਉਹ ਖ਼ਤਰੇ ਤੋਂ ਬਾਹਰ ਹੈ।
ਇਸ ਦੇ ਚਲਦੇ ਘਟਨਾ ਸਥਾਨ ‘ਤੇ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ। ਗੋਰਮਨ ਨੇ ਕਿਹਾ ਕਿ ਇਹ ਘਟਨਾ ਸਮਾਰੋਹ ਦੌਰਾਨ ਪੈਰਾਸ਼ੂਟ ਟੀਮ ਦੇ ਕੁੱਦਣ ਦੌਰਾਨ ਹੋਈ। ਗੋਰਮਨ ਨੇ ਕਿਹਾ ਕਿ ਦਰਸ਼ਕਾਂ ਅਤੇ ਟੀਮ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਣ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Home / ਜੀ.ਟੀ.ਏ. ਨਿਊਜ਼ / ਕੈਨੇਡਾ ਡੇਅ ਮੌਕੇ ਪਾਰਲੀਮੈਂਟ ਹਿੱਲ ‘ਤੇ ਪੇਸ਼ਕਾਰੀ ਦੌਰਾਨ ਸਕਾਈਹਾਕਸ ਟੀਮ ਦਾ ਮੈਂਬਰ ਹੋਇਆ ਜ਼ਖ਼ਮੀ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …