Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ‘ਤੇ ਕੈਨੇਡਾ ਦੀ ਸੁਰੱਖਿਆ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼

ਟਰੂਡੋ ‘ਤੇ ਕੈਨੇਡਾ ਦੀ ਸੁਰੱਖਿਆ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼

ਟੋਰਾਂਟੋ/ਬਿਊਰੋ ਨਿਊਜ਼
ਔਰੋਰਾ-ਓਕ ਰਿਜ-ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਅਤੇ ਆਲਮੀ ਸੁਰੱਖਿਆ ਲਈ ਕੰਸਰਵੇਟਿਵ ਸ਼ੈਡੋ ਸਕੱਤਰ ਲਿਓਨਾ ਅਲੈਸਲੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਗੰਭੀਰ ਨਹੀਂ ਹਨ। ਉਹ ਔਰੋਰਾ ਪਬਲਿਕ ਲਾਇਬ੍ਰੇਰੀ ਵਿਖੇ ਸੇਲਕਿਰਕ-ਇੰਟਰਲੇਕ-ਈਸਟਮੈਨ ਤੋਂ ਸੰਸਦ ਮੈਂਬਰ ਅਤੇ ਕੰਸਰਵੇਟਿਵ ਸ਼ੈਡੋ ਸੁਰੱਖਿਆ ਮੰਤਰੀ ਜੇਮਜ਼ ਬੀਜ਼ਨ ਨਾਲ ਕੈਨੇਡਾ ਦੀ ਸੁਰੱਖਿਆ, ਸਥਿਰਤਾ ਅਤੇ ਪ੍ਰਭੂਸੱਤਾ ਸਬੰਧੀ ਰਾਊਂਡਟੇਬਲ ਕਾਨਫਰੰਸ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਸੀਂ ਆਲਮੀ ਅਸਥਿਰਤਾ ਦੇ ਸਮੇਂ ਵਿੱਚ ਹਾਂ ਜਿਸ ਵਿੱਚ ਵਿਸ਼ਵ ਅਰਥਵਿਵਸਥਾ ਤਬਦੀਲ ਹੋ ਰਹੀ ਹੈ ਅਤੇ ਵਪਾਰਕ ਸਬੰਧ ਅਤੇ ਰੱਖਿਆ ਢਾਂਚਾ ਖਤਰੇ ਵਿੱਚ ਹੈ, ਜਿਸਨੂੰ ਕੈਨੇਡਾ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੋਨੋਂ ਖਤਰੇ ਵਿੱਚ ਹਨ।
ਟਰੂਡੋ ਸਰਕਾਰ ਨੇ ਅਜਿਹੇ ਵਪਾਰ ਸਮਝੌਤੇ ‘ਤੇ ਹਸਤਾਖਰ ਕੀਤੇ ਹਨ ਜੋ ਸਥਿਰਤਾ ਦੀ ਗਰੰਟੀ ਨਹੀਂ ਦਿੰਦਾ। ਉਨ੍ਹਾਂ ਅੱਗੇ ਕਿਹਾ ਕਿ ਰੂਸ ਅਤੇ ਚੀਨ ਵਰਗੇ ਦੇਸ਼ਾਂ ਵੱਲੋਂ ਸਾਡੇ ਕਰੈਡਿਟ ਕਾਰਡ, ਬੈਂਕ ਡੇਟਾ ਅਤੇ ਬੌਧਿਕ ਸੰਪਤੀ ‘ਤੇ ਡਾਕੇ ਮਾਰਨ ਦੇ ਖਤਰੇ ਲਗਾਤਾਰ ਵਧ ਰਹੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …