Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨਕਲੱਬ ‘ਚ ਸਿੱਖ ਨੌਜਵਾਨ ਖਿਲਾਫ਼ਨਸਲੀ ਟਿੱਪਣੀਆਂ

ਕੈਨੇਡੀਅਨਕਲੱਬ ‘ਚ ਸਿੱਖ ਨੌਜਵਾਨ ਖਿਲਾਫ਼ਨਸਲੀ ਟਿੱਪਣੀਆਂ

ਦਸਤਾਰ ਲਾਹੁਣ ਦੀਵੀ ਦਿੱਤੀ ਧਮਕੀ, ਫਿਰ ਮੰਗੀ ਮੁਆਫ਼ੀ
ਓਟਵਾ/ਬਿਊਰੋ ਨਿਊਜ਼ : ਕੈਨੇਡੀਅਨਕਲੱਬਵਿੱਚ ਇਕ ਔਰਤ ਨੇ ਸਿੱਖ ਨੌਜਵਾਨ ਨੂੰ ਦਸਤਾਰਲਾਹੁਣਲਈ ਕਿਹਾ। ਦਸਤਾਰ’ਲਾਹੁਣ’ਦੀਧਮਕੀ ਤੋਂ ਇਲਾਵਾ ਸਿੱਖ ਨੌਜਵਾਨ ਖ਼ਿਲਾਫ਼ਨਸਲੀਟਿੱਪਣੀਆਂ ਵੀਕੀਤੀਆਂ ਗਈਆਂ। ਜਾਣਕਾਰੀਅਨੁਸਾਰਸਾਬਕਾਕੈਨੇਡੀਅਨ ਫੌਜੀਆਂ ਦੀਆਰਗੇਨਾਈਜੇਸ਼ਨ’ਰਾਇਲਕੈਨੇਡੀਅਨਲੀਜਨ’ਵਿੱਚਜਸਵਿੰਦਰ ਸਿੰਘ ਧਾਲੀਵਾਲਆਪਣੇ ਦੋਸਤਾਂ ਨਾਲਸਨੂਕਰਖੇਡਰਿਹਾ ਸੀ। ਇਸ ਆਰਗੇਨਾਈਜੇਸ਼ਨ ਦੇ ਪ੍ਰਬੰਧਕਉਨ੍ਹਾਂ ਕੋਲ ਆਏ ਅਤੇ ਧਾਲੀਵਾਲ ਨੂੰ ਦਸਤਾਰਉਤਾਰਨਲਈ ਕਿਹਾ ਕਿਉਂਕਿ ਸੀਨੀਅਰ ਫ਼ੌਜੀਆਂ ਦੇ ਸਨਮਾਨਵਿੱਚਸਿਰ’ਤੇ ਪਹਿਨੀਵਸਤਉਤਾਰਨਾਉਨ੍ਹਾਂ ਦੀਨੀਤੀ ਹੈ। ਹਾਲਾਂਕਿਧਾਰਮਿਕਚਿੰਨ੍ਹਾਂ ਨੂੰ ਛੋਟਦਿੱਤੀ ਗਈ ਹੈ। ਇਹ ਘਟਨਾਪਿਛਲੇ ਦਿਨੀਂ ਕੈਨੇਡਾ ਦੇ ਪ੍ਰਿੰਸਐਡਵਰਡਟਾਪੂ ‘ਤੇ ਟਿਗਨਿਸ਼ਸ਼ਹਿਰਵਿੱਚ ਹੋਈ। ਇਸ ਘਟਨਾਦੀਵੀਡੀਓਵਿੱਚ ਇਕ ਔਰਤ ਦਸਤਾਰ’ਲਾਹੁਣ’ਦੀਧਮਕੀ ਦੇ ਰਹੀ ਹੈ ਅਤੇ ਬਾਰਦਾ ਇਕ ਸਰਪ੍ਰਸਤਭੱਦੇ ਇਸ਼ਾਰੇ ਕਰਦਾ ਕਹਿ ਰਿਹਾ ਹੈ ਕਿ ਦਸਤਾਰਉਤਾਰਨੀਚਾਹੀਦੀ ਹੈ ਕਿਉਂਕਿ ‘ਇਹ ਕਾਨੂੰਨ ਹੈ’। ઠਰਿਪੋਰਟਮੁਤਾਬਕ’ਰਾਇਲਕੈਨੇਡੀਅਨਲੀਜਨ’ ਦੇ ਪ੍ਰਧਾਨਸਟੀਫਨ ਗਲੈਂਟ ਨੇ ਕਿਹਾ ਕਿ ਉਨ੍ਹਾਂ ਦੀਨੀਤੀਵਿਚਧਾਰਮਿਕਵਸਤਰਾਂ ਨੂੰ ਛੋਟਦਿੱਤੀ ਗਈ ਹੈ। ਗਲੈਂਟ ਨੇ ਕਿਹਾ, ‘ਦਸਤਾਰ ਦੇ ਧਾਰਮਿਕਵਸਤਰਹੋਣਬਾਰੇ ਭੁਲੇਖਾ ਸੀ, ਜਿਸ ਕਾਰਨਅਣਜਾਣੇ ਵਿੱਚ ਇਹ ਗਲਤੀ ਹੋ ਗਈ। ਇਸ ਵਾਸਤੇ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਆਪਣੇ ਸਟਾਫਅਤੇ ਇਥੋਂ ਤਕ ਕੇ ਪੂਰੇ ਲੀਜਨਪਰਿਵਾਰਵੱਲੋਂ ਮੁਆਫ਼ੀ ਮੰਗਦਾ ਹਾਂ। ਅਸੀਂ ਧਾਰਮਿਕਚਿੰਨ੍ਹਾਂ ਤੇ ਵਸਤਰਾਂ ਬਾਰੇ ਆਪਣੇ ਸਟਾਫ ਨੂੰ ਸਿਖਲਾਈਦੇਵਾਂਗੇ ਤਾਂ ਜੋ ਭਵਿੱਖਵਿੱਚ ਅਜਿਹੀ ਘਟਨਾਨਾਹੋਵੇ।’

Check Also

ਬਿਹਤਰ ਵੀਜਾ ਤੇ ਕੌਂਸਲਰ ਸੇਵਾਵਾਂ ਮੁਹੱਈਆ ਕਰਵਾਉਣ ਲਈ

ਕੈਨੇਡਾ ‘ਚ ਸਾਰੇ ਬੀ ਐਲ ਐਸ ਸੈਂਟਰਾਂ ‘ਤੇ ਵਾਕ ਇਨ ਸਰਵਿਸਿਜ ਦੀ ਹੋਈ ਸ਼ੁਰੂਆਤ ਓਟਵਾ/ਬਿਊਰੋ …