14.6 C
Toronto
Monday, September 28, 2026
spot_img
Homeਭਾਰਤਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਵਲੋਂ ਅਲ ਬਦਰ ਦੇ ਚਾਰ ਅੱਤਵਾਦੀ ਗ੍ਰਿਫ਼ਤਾਰ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਵਲੋਂ ਅਲ ਬਦਰ ਦੇ ਚਾਰ ਅੱਤਵਾਦੀ ਗ੍ਰਿਫ਼ਤਾਰ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਵਲੋਂ ਅਲ ਬਦਰ ਦੇ ਚਾਰ ਅੱਤਵਾਦੀ ਗ੍ਰਿਫ਼ਤਾਰਪੂਰੇ ਇਲਾਕੇ ਨੂੰ ਕਰ ਦਿੱਤਾ ਗਿਆ ਸੀਲ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ‘ਚ ਅੱਜ ਸੁਰੱਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਅਵੰਤੀਪੋਰਾ ਜ਼ਿਲ੍ਹੇ ‘ਚ ਇਕ ਤਲਾਸ਼ੀ ਮੁਹਿੰਮ ਦੌਰਾਨ ਅਲ ਬਦਰ ਦੇ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰਕੇ ਇਸ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਅੱਤਵਾਦੀਆਂ ਵਲੋਂ ਲੁਕਾਏ ਗਏ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤੇ ਗਏ। ਸੁਰੱਖਿਆ ਬਲਾਂ ਨੇ ਜਿਹੜੇ ਹਥਿਆਰ ਬਰਾਮਦ ਕੀਤੇ ਹਨ, ਉਨ੍ਹਾਂ ‘ਚ ਇਕ ਏ. ਕੇ. 56 ਰਾਈਫ਼ਲ, ਇਕ ਏ. ਕੇ. 56 ਮੈਗਜ਼ੀਨ, ਇਕ ਹੈਂਡ ਗਰਨੇਡ ਅਤੇ 28 ਰਾਊਂਡ ਕਾਰਤੂਸ ਸ਼ਾਮਿਲ ਹਨ। ਉਧਰ ਦੂਜੇ ਪਾਸੇ ਬਾਰਾਮੂਲਾ ਵਿਚ ਵੀ ਪੁਲਿਸ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਹੈ। ਇਸਦੇ ਚੱਲਦਿਆਂ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

RELATED ARTICLES
POPULAR POSTS