ਦੋਵੇਂ ਸਿੱਖਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਜਾਰੀ ਕੀਤੇ ਨਿਰਦੇਸ਼
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ 36 ਸਾਲ ਪਹਿਲਾਂ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਅਗਵਾ ਕਰਕੇ ਲਾਹੌਰ ਲਿਜਾਣ ‘ਤੇ ਦੋਹਰੀ ਸਜ਼ਾ ਹੰਢਾਉਣ ਦੀਆਂ ਸੰਭਾਵਨਾਵਾਂ ਦਾ ਸਾਹਮਣਾ ਕਰਨ ਵਾਲੇ ਦੋ ਸਿੱਖਾਂ ਨੂੰ ਕਾਨੂੰਨੀ ਮਦਦ ਦੇਣ ਲਈ ਸੂਬੇ ਦੀ ਕਾਨੂੰਨੀ ਸਹਾਇਤਾ ਟੀਮ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਆਖਿਆ ਕਿ ਭਾਵੇਂ ਅਗਵਾ ਦੀ ਘਟਨਾ ਨਿੰਦਣਯੋਗ ਹੈ ਪਰ ਉਸੇ ਅਪਰਾਧ ਲਈ ਪਾਕਿਸਤਾਨ ਵਿੱਚ ਉਮਰ ਕੈਦ ਭੁਗਤ ਚੁੱਕੇ ਦੋਵਾਂ ਸਿੱਖਾਂ ਖਿਲਾਫ ਮੁੜ ਕਾਨੂੰਨੀ ਕਾਰਵਾਈ ਦੀ ਕੋਸ਼ਿਸ਼ ਕਰਨਾ ਨਿਆਂ ਨਾਲ ਗੰਭੀਰ ਖਿਲਵਾੜ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਦੋਹਰੀ ਸਜ਼ਾ ਦੇਣ ਦੇ ਬਰਾਬਰ ਹੋਵੇਗਾ। ਚੇਤੇ ਰਹੇ ਕਿ ਸ੍ਰੀਨਗਰ ਨੂੰ ਜਾਣ ਵਾਲਾ ਇੰਡੀਅਨ ਏਅਰਲਾਈਨ ਦਾ ਜਹਾਜ਼ 107 ਯਾਤਰੀਆਂ ਤੇ ਜਹਾਜ਼ ਦੇ ਅਮਲੇ ਦੇ ਛੇ ਮੈਂਬਰਾਂ ਸਣੇ ਅਗਵਾ ਕਰਕੇ 1981 ‘ਚ ਲਾਹੌਰ ਲਿਜਾਇਆ ਗਿਆ ਸੀ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …