Breaking News
Home / ਪੰਜਾਬ / ‘ਬੇਸ਼ੱਕ ਮੈਨੂੰ ਗਾਲ਼ਾਂ ਕੱਢ ਲਉ, ਪਰ…’ : ਗੁਰਦਾਸ ਮਾਨ

‘ਬੇਸ਼ੱਕ ਮੈਨੂੰ ਗਾਲ਼ਾਂ ਕੱਢ ਲਉ, ਪਰ…’ : ਗੁਰਦਾਸ ਮਾਨ

Image Courtesy :jagbani(punjabkesari)

ਚੰਡੀਗੜ/ਬਿਊਰੋ ਨਿਊਜ਼
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਖ਼ਰ ਕਿਸਾਨੀ ਮੁੱਦੇ ਬਾਰੇ ਸੋਸ਼ਲ ਮੀਡੀਆ ਰਾਹੀਂ ਮੌਜੂਦਾ ਘੋਲ ਵਿਚ ਆਪਣੀ ਹਾਜ਼ਰੀ ਲਵਾਈ। ਗੁਰਦਾਸ ਮਾਨ ਨੇ ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਵਿਚ ਡਟੇ ਨੌਜਵਾਨਾਂ, ਬਜ਼ੁਰਗਾਂ ਤੇ ਮਾਤਾਵਾਂ ਦਾ ਧੰਨਵਾਦ ਕੀਤਾ ਕਿ ਉਹ ਦਿਨ ਰਾਤ ਇਸ ਘੋਲ ਵਿਚ ਪਹਾੜ ਵਾਂਗੂ ਡਟੇ ਹੋਏ ਨੇ। ਮਾਨ ਨੇ ਕਿਹਾ ਕਿ ਭਾਵੇਂ ਉਸ ਨੂੰ ਗਾਲ਼ਾਂ ਕੱਢ ਲਉ, ਪਰ ਉਸ ਕੋਲੋਂ ਉਸਦੇ ਪੰਜਾਬੀ ਹੋਣ ਦਾ ਹੱਕ ਨਾ ਖੋਹਿਆ ਜਾਏ। ਗੁਰਦਾਸ ਮਾਨ ਨੇ ਇੱਕ ਭਾਸ਼ਾ ਇੱਕ ਦੇਸ਼ ਦੇ ਵਿਵਾਦ ‘ਤੇ ਫੇਰ ਤੋਂ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ। ਉਨਾਂ ਕਿਹਾ ਕਿ ਇੱਕ ਇੰਟਰਵੀਊ ਦੌਰਾਨ ਉਨਾਂ ਤੋਂ ਇਹ ਸਵਾਲ ਕੀਤਾ ਗਿਆ ਸੀ ਤੇ ਜਿਸ ਵਿਚ ਉਨਾਂ ਨੇ ਸਿਰਫ ਇਹ ਗੱਲ ਕਹੀ ਸੀ ਕਿ ਇੱਕ ਦੇਸ਼ ਅੰਦਰ ਇੱਕ ਸਾਂਝੀ ਭਾਸ਼ਾ ਅਜਿਹੀ ਹੋਣੀ ਜ਼ਰੂਰੀ ਹੈ ਜਿਸ ਨੂੰ ਹਰ ਬੰਦਾ ਸਮਝ ਸਕੇ ਤੇ ਬੋਲ ਸਕੇ, ਕਿਉਂਕਿ ਭਾਰਤ ਬਹੁਭਾਸ਼ਾਵਾਂ ਦਾ ਮੁਲਕ ਹੈ ਅਤੇ ਇਸ ਅੰਦਰ ਹਰ ਭਾਸ਼ਾ ਨੂੰ ਬੋਲਣ ਵਾਲਾ ਬੰਦਾ ਰਹਿੰਦਾ ਹੈ। ਇੱਕ ਭਾਸ਼ਾ ਹੋਣ ਨਾਲ ਹਰ ਇੱਕ ਆਪਣੀ ਗੱਲ ਦੂਜੀ ਥਾਂ ਦੇ ਬੰਦੇ ਨੂੰ ਚੰਗੀ ਤਰਾਂ ਸਮਝਾ ਸਕਦਾ ਹੈ।
ਮਾਨ ਨੇ ਕਿਹਾ ਕਿ ਉਸ ‘ਤੇ ਪੰਜਾਬੀ ਪ੍ਰਤੀ ਪਿਆਰ ਨੂੰ ਲੈ ਕੇ ਸਵਾਲ ਚੁੱਕਣ ਵਾਲੇ ਉਸਦੇ ਪੁਰਾਣੇ ਗੀਤਾਂ ਵੱਲ ਨਿਗਾ ਜ਼ਰੂਰ ਮਾਰਨ। ਜੋ ਗੀਤ ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ ਵਿਚ ਪੰਜਾਬੀ ਬੋਲੀ ਤੇ ਕਿਸਾਨੀ ਸਬੰਧੀ ਗਾਏ ਸਨ। ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਗੁਰਦਾਸ ਮਾਨ ਨੇ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕੀਤੀ ਕਿ ਉਹ ਸੜਕਾਂ ‘ਤੇ ਰੁਲ ਰਹੇ ਕਿਸਾਨਾਂ ਦੀ ਗੱਲ ਜਲਦ ਸੁਣੇ। ਉਨਾਂ ਕਿਹਾ ਕਿ ਜੇ ਕਿਸਾਨ ਹੈ ਤਾਂ ਹਿੰਦੁਸਤਾਨ ਹੈ, ਤੇ ਜੇ ਜਵਾਨ ਹੈ ਤਾਂ ਭਾਰਤ ਮਹਾਨ ਹੈ।

Check Also

ਭਗਵੰਤ ਮਾਨ ਨੇ ‘ਆਪ’ ਵਿਧਾਇਕਾਂ ਨੂੰ ਕੀਤਾ ਸੁਚੇਤ

ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ …