ਕਿਹਾ, ਸੁਖਪਾਲ ਖਹਿਰਾ ਨੂੰ ਦਿਆਂਗੇ ਠੋਕਵਾਂ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਨੇ ਸੁਖਪਾਲ ਖਹਿਰਾ ਨਾਲ ‘ਜੱਟਾਂ ਵਾਲੀ ਲੜਾਈ’ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਚ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ “ਖਹਿਰਾ ਨਾਲ ਜੱਟਾਂ ਵਾਲੀ ਕਰਾਂਗੇ ਅਤੇ ਠੋਕਵਾਂ ਜਵਾਬ ਦਿਆਂਗੇ। ਖਹਿਰਾ ਦੇ ਰਾਣਾ ਸ਼ੂਗਰ ਮਿੱਲ ਦੇ ਦੌਰੇ ਬਾਰੇ ਉਨ੍ਹਾਂ ਕਿਹਾ, “ਖਹਿਰਾ ਕੋਈ ਇੰਸਪੈਕਟਰ ਲੱਗਿਆ ਜੋ ਸਾਡੀ ਮਿਲ ਚੈੱਕ ਕਰਨ ਆਇਆ ਸੀ।” ਉਨ੍ਹਾਂ ਕਿਹਾ ਮਿੱਲ ਨਿਯਮਾਂ ਤੇ ਕਾਨੂੰਨਾਂ ਮੁਤਾਬਕ ਚੱਲਦੀ ਹੈ। ਮਿੱਲ ਵਿੱਚੋਂ ਕੋਈ ਗੰਦਾ ਪਾਣੀ ਬਾਹਰ ਨਹੀਂ ਛੱਡਿਆ ਜਾ ਰਿਹਾ। ਉਨ੍ਹਾਂ ਕਿਹਾ, “ਖਹਿਰਾ ਸਾਡੀ ਮਿੱਲ ਕੋਲ ਖੜ੍ਹ ਕੇ ਗੰਦੇ ਬੁੱਢੇ ਨਾਲੇ ਦੀਆਂ ਫੋਟੋਆਂ ਦਿਖਾ ਰਿਹਾ ਸੀ। ਸੁਖਬੀਰ ਬਾਦਲ ਵਲੋਂ ਸ਼ਾਹਕੋਟ ਜ਼ਿਮਨੀ ਚੋਣ ਵਿਚ ਸ਼ਰਾਬ ਬਾਰੇ ਲਗਾਏ ਇਲਜ਼ਾਮ ‘ਤੇ ਇੰਦਰਪ੍ਰਤਾਪ ਨੇ ਕਿਹਾ ਕਿ “ਸਾਰਾ ਕਾਰੋਬਾਰ ਮੈਂ ਹੀ ਦੇਖਦਾ ਹਾਂ। ਸਾਡੀ ਕੋਲੋਂ ਕੋਈ ਸ਼ਰਾਬ ਸ਼ਾਹਕੋਟ ਨਹੀਂ ਗਈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …