Breaking News
Home / ਪੰਜਾਬ / ਸਿੱਧੂ ਦਾ ਅੰਮਿ੍ਰਤਸਰ ’ਚ ਭਰਵਾਂ ਸਵਾਗਤ

ਸਿੱਧੂ ਦਾ ਅੰਮਿ੍ਰਤਸਰ ’ਚ ਭਰਵਾਂ ਸਵਾਗਤ

ਨਵਜੋਤ ਸਿੱਧੂ ਭਲਕੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਣਗੇ ਮੱਥਾ
ਅੰਮਿ੍ਰਤਸਰ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਪਹਿਲੀ ਵਾਰ ਅੰਮਿ੍ਰਤਸਰ ਪਹੁੰਚੇ। ਸਿੱਧੂ ਦੇ ਅੰਮਿ੍ਰਤਸਰ ਪਹੁੰਚਣ ’ਤੇ ਸਮਰਥਕਾਂ ਨੇ ਢੋਲ ਵਜਾ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਆਤਿਸ਼ਬਾਜ਼ੀ ਵੀ ਚਲਾਈ ਗਈ। ਇਸੇ ਦੌਰਾਨ ਸਿੱਧੂ ਨੇ ਵੀ ਭੰਗੜਾ ਪਾ ਕੇ ਸਮਰਥਕਾਂ ਦਾ ਪਿਆਰ ਕਬੂਲਿਆ। ਧਿਆਨ ਰਹੇ ਕਿ ਸਿੱਧੂ ਭਲਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਉਸ ਮੌਕੇ ਸਿੱਧੂ ਨਾਲ 65 ਦੇ ਕਰੀਬ ਵਿਧਾਇਕਾਂ ਦੇ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਉਧਰ ਦੂਜੇ ਪਾਸੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਕਾਂਗਰਸ ਦੁੱਧ ਧੋਤੀ ਨਹੀਂ ਹੋ ਗਈ। ਉਨ੍ਹਾਂ ਕਿਹਾ ਕਿ ਸਿੱਧੂੁ ਦੇ ਨਾਲ ਹੋਰ ਚਾਰ ਕਾਰਜਕਾਰੀ ਪ੍ਰਧਾਨ ਲਗਾਏ ਜਾਣਾ, ਇਹ ਦਰਸਾਉਂਦਾ ਹੈ ਕਿ ਕਾਂਗਰਸ ਨੂੰ ਸਿੱਧੂ ਦੀ ਕਾਬਲੀਅਤ ’ਤੇ ਭਰੋਸਾ ਨਹੀਂ ਹੈ। ਜਗੀਰ ਕੌਰ ਨੇ ਕਿਹਾ ਕਿ ਸਿੱਧੂ ਨੂੰ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ।

Check Also

ਪੰਜਾਬ ਪੰਚਾਇਤੀ ਚੋਣਾਂ ’ਤੇ ਸੁਪਰੀਮ ਕੋਰਟ ਨੇ ਵੀ ਰੋਕ ਲਾਉਣ ਤੋਂ ਕੀਤਾ ਇਨਕਾਰ

ਕਿਹਾ : ਚੋਣਾਂ ’ਤੇ ਰੋਕ ਲਗਾਉਣ ਨਾਲ ਪੰਜਾਬ ’ਚ ਫੈਲ ਜਾਵੇਗੀ ਅਰਜਾਕਤਾ ਨਵੀਂ ਦਿੱਲੀ/ਬਿਊਰੋ ਨਿਊਜ਼ …