14.3 C
Toronto
Monday, September 15, 2025
spot_img
Homeਪੰਜਾਬਪੰਜਾਬ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਜ਼ਮਾਨਤੀ ਵਾਰੰਟ

ਪੰਜਾਬ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਜ਼ਮਾਨਤੀ ਵਾਰੰਟ

ਟਿਕਟ ਦਿਵਾਉਣ ਦੇ ਨਾਮ ’ਤੇ 40 ਲੱਖ ਰੁਪਏ ਲੈਣ ਦੇ ਲੱਗੇ ਆਰੋਪ
ਲੁਧਿਆਣਾ/ਬਿੳੂਰੋ ਨਿੳੂਜ਼
ਪੰਜਾਬ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਜ਼ਮਾਨਤੀ ਵਾਰੰਟ ਜਾਰੀ ਹੋਏ ਹਨ। ਸੋਢੀ ’ਤੇ ਲੋਕ ਸਭਾ ਚੋਣਾਂ ਵਿਚ ਟਿਕਟ ਦਿਵਾਉਣ ਦੇ ਨਾਮ ’ਤੇ ਇਕ ਮਹਿਲਾ ਕੋਲੋਂ 40 ਲੱਖ ਰੁਪਏ ਲੈਣ ਦੇ ਆਰੋਪ ਲੱਗੇ ਹਨ। ਇਸ ਦੇ ਚੱਲਦਿਆਂ ਰਾਜਸਥਾਨ ਦੇ ਥੌਲਪੁਰ ਜ਼ਿਲ੍ਹੇ ਦੀ ਬਾੜੀ ਐਮ.ਜੀ.ਐਮ. ਅਦਾਲਤ ਵਲੋਂ ਸੋਢੀ ਨੂੰ 21 ਅਕਤੂਬਰ ਤੱਕ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੁਲਾਈ 2019 ਵਿਚ ਬਾੜੀ ਦੇ ਨੇੜੇ ਹਵੇਲੀ ਪਾੜਾ ਦੀ ਰਹਿਣ ਵਾਲੀ ਮਮਤਾ ਅਜ਼ਰ ਪਤਨੀ ਮੁਕੇਸ਼ ਅਜ਼ਰ ਨੇ ਅਦਾਲਤ ਵਿਚ ਇਸਤਗਾਸਾ ਪੇਸ਼ ਕਰਕੇ ਆਰੋਪ ਲਗਾਇਆ ਕਿ ਬਾੜੀ ਦੇ ਬਰੌਲੀਪੁਰਾ ਨਿਵਾਸੀ ਬਾਂਕੇਲਾਲ, ਫਿਰੋਜ਼ਪੁਰ ਵਿਚ ਰਹਿਣ ਵਾਲੇ ਉਸਦੇ ਭਰਾ ਹਰਿਚਰਨ ਜਾਟਵ ਅਤੇ ਪੰਜਾਬ ਦੇ ਉਸ ਸਮੇਂ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਸ ਨੂੰ ਥੌਲਪੁਰ ਲੋਕ ਸਭਾ ਖੇਤਰ ਤੋਂ ਕਾਂਗਰਸ ਦਾ ਟਿਕਟ ਦਿਵਾਉਣ ਦਾ ਦਾਅਵਾ ਕੀਤਾ, ਜਿਸਦੇ ਇਵਜ਼ ਵਿਚ 40 ਲੱਖ ਰੁਪਏ ਮੰਗੇ ਸਨ। ਆਰੋਪ ਲਗਾਉਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਟਿਕਟ ਲਈ ਇਨ੍ਹਾਂ ਵਿਅਕਤੀਆਂ ਨੂੰ 40 ਲੱਖ ਰੁਪਏ ਦੇ ਦਿੱਤੇ, ਪਰ ਇਸ ਤੋਂ ਬਾਅਦ ਨਾ ਤਾਂ ਟਿਕਟ ਮਿਲਿਆ ਅਤੇ ਨਾ ਹੀ ਇਨ੍ਹਾਂ ਵਿਅਕਤੀਆਂ ਨੇ ਪੈਸੇ ਵਾਪਸ ਕੀਤੇ। ਉਧਰ ਦੂਜੇ ਪਾਸੇ ਰਾਣਾ ਗੁਰਮੀਤ ਸੋਢੀ ਦੇ ਬੇਟੇ ਹੀਰਾ ਸੋਢੀ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਕੋਈ ਸਚਾਈ ਨਹੀਂ ਹੈ। ਇਹ ਵੀ ਦੱਸਣਯੋਗ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਵਿਚ ਸ਼ਾਮਲ ਹੋ ਗਏ ਸਨ।

 

RELATED ARTICLES
POPULAR POSTS