-11 C
Toronto
Wednesday, January 21, 2026
spot_img
Homeਭਾਰਤਉੱਘੇ ਅਦਾਕਾਰ ਅਰੁਣ ਬਾਲੀ ਦਾ ਦਿਹਾਂਤ

ਉੱਘੇ ਅਦਾਕਾਰ ਅਰੁਣ ਬਾਲੀ ਦਾ ਦਿਹਾਂਤ

ਫਿਲਮ ਜਗਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਫਿਲਮਾਂ ਤੋਂ ਲੈ ਕੇ ਟੈਲੀਵਿਜ਼ਨ ਤੱਕ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਅਰੁਣ ਬਾਲੀ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਅਰੁਣ ਬਾਲੀ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ 79 ਸਾਲ ਦੀ ਉਮਰ ’ਚ ਮੁੰਬਈ ਵਿਚ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਰੁਣ ਬਾਲੀ ਨੇ ਆਪਣੇ ਕਰੀਅਰ ਵਿੱਚ ਸ਼ਾਹਰੁਖ ਖਾਨ ਤੋਂ ਲੈ ਕੇ ਅਕਸ਼ੈ ਕੁਮਾਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਉਹ ਫਿਲਮ ਜਗਤ ਦਾ ਬਹੁਤ ਵੱਡਾ ਅਤੇ ਜਾਣਿਆ-ਪਛਾਣਿਆ ਨਾਮ ਸੀ। ਅਰੁਣ ਬਾਲੀ ਨੇ ਕਈ ਫਿਲਮਾਂ ’ਚ ਕੰਮ ਕੀਤਾ। ਲੰਘੇ ਸਮੇਂ ਦੌਰਾਨ ਆਈ ਫਿਲਮ ‘ਕੇਦਾਰਨਾਥ’ ਵਿਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਇਲਾਵਾ ‘ਓ ਮਾਈ ਗੌਡ’, ‘ਪੀਕੇ’, ‘ਪਾਣੀਪਤ’ ਅਤੇ ‘ਲਾਲ ਸਿੰਘ ਚੱਢਾ’ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਬਾਲੀ ਨੇ ਫਿਲਮ ‘ਵੀਰ ਜ਼ਾਰਾ’ ਅਤੇ ‘ਲਗੇ ਰਹੋ ਮੁੰਨਾ ਭਾਈ’ ਵਿਚ ਵੀ ਕੰਮ ਕੀਤਾ। ਅਰੁਣ ਬਾਲੀ ਦੇ ਦਿਹਾਂਤ ’ਤੇ ਸਮੁੱਚੇ ਫਿਲਮ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

RELATED ARTICLES
POPULAR POSTS