27.2 C
Toronto
Sunday, October 5, 2025
spot_img
Homeਭਾਰਤ'ਪੁਲਵਾਮਾ ਹਮਲਾ ਇਮਰਾਨ ਸਰਕਾਰ ਨੇ ਕਰਵਾਇਆ'

‘ਪੁਲਵਾਮਾ ਹਮਲਾ ਇਮਰਾਨ ਸਰਕਾਰ ਨੇ ਕਰਵਾਇਆ’

ਫਵਾਦ ਚੌਧਰੀ ਨੇ ਇਸ ਨੂੰ ਦੱਸਿਆ ਪਾਕਿ ਦੀ ਵੱਡੀ ਕਾਮਯਾਬੀ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਨੇ ਆਖਰਕਾਰ ਕਬੂਲ ਕਰ ਲਿਆ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਉਸਦਾ ਹੱਥ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮੰਤਰੀ ਫਵਾਦ ਚੌਧਰੀ ਨੇ ਸੰਸਦ ਵਿਚ ਇਸ ਹਮਲੇ ਨੂੰ ਵੱਡੀ ਕਾਮਯਾਬੀ ਦੱਸਿਆ ਹੈ। ਫਵਾਦ ਚੌਧਰੀ ਨੇ ਸੰਸਦ ਵਿਚ ਕਿਹਾ ਕਿ ਪੁਲਵਾਮਾ ਵਿਚ ਹਮਲਾ ਇਮਰਾਨ ਸਰਕਾਰ ਨੇ ਕਰਵਾਇਆ ਸੀ। ਉਸਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਜੋ ਸਾਡੀ ਕਾਮਯਾਬੀ ਹੈ, ਉਹ ਇਮਰਾਨ ਸਰਕਾਰ ਦੀ ਅਗਵਾਈ ਵਿਚ ਪੂਰੇ ਪਾਕਿਸਤਾਨ ਦੀ ਕਾਮਯਾਬੀ ਹੈ। ਫਵਾਦ ਚੌਧਰੀ ਪੀਐਮਐਲ ਐਨ ਸੰਸਦ ਮੈਂਬਰ ਅਯਾਜ ਸਾਦਿਕ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਜਵਾਬ ਦੇ ਰਿਹਾ ਸੀ। ਧਿਆਨ ਰਹੇ ਕਿ ਪੁਲਵਾਮਾ ਵਿਚ ਪਾਕਿ ਅੱਤਵਾਦੀਆਂ ਵਲੋਂ ਸੀਆਰਪੀਐਫ ਦੇ ਕਾਫਲੇ ‘ਤੇ ਕੀਤੇ ਗਏ ਫਿਦਾਈਨ ਹਮਲੇ ਦੌਰਾਨ 44 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ-ਏ-ਮੁਹੰਮਦ ਨੇ ਲਈ ਸੀ।

RELATED ARTICLES
POPULAR POSTS