Breaking News
Home / ਭਾਰਤ / ਹਿਮਾਚਲ ਦੇ ਚੰਬਾ ‘ਚ ਬੱਸ ਖੱਡ ਵਿਚ ਡਿੱਗੀ

ਹਿਮਾਚਲ ਦੇ ਚੰਬਾ ‘ਚ ਬੱਸ ਖੱਡ ਵਿਚ ਡਿੱਗੀ

5 ਵਿਅਕਤੀਆਂ ਦੀ ਮੌਤ, 34 ਜ਼ਖ਼ਮੀ
ਚੰਬਾ/ਬਿਊਰੋ ਨਿਊਜ਼
ਹਿਮਾਚਲ ਦੇ ਚੰਬਾ ਨੇੜੇ ਅੱਜ ਸਵੇਰੇ ਇਕ ਸਰਕਾਰੀ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 34 ਜ਼ਖ਼ਮੀ ਹੋ ਗਏ। ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚੰਡੀਗੜ੍ਹ ਤੋਂ ਚੰਬਾ ਜਾ ਰਹੀ ਇਸ ਬੱਸ ਵਿਚ 40 ਸਵਾਰੀਆਂ ਸਫਰ ਕਰ ਰਹੀਆਂ ਸਨ। ਇਹ ਹਾਦਸਾ ਚੰਬਾ-ਪਠਾਨਕੋਟ ਹਾਈਵੇ ‘ਤੇ ਹੋਇਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

Check Also

ਭਾਰਤ ‘ਚ ਕਰੋਨਾ ਮਰੀਜ਼ਾਂ ਦੀ ਸਿਹਤਯਾਬ ਹੋਣ ਦੀ ਦਰ 63 ਫੀਸਦੀ ਤੋਂ ਜ਼ਿਆਦਾ

ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ ਵੀ 8 ਲੱਖ ਤੱਕ ਪਹੁੰਚਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …