23.3 C
Toronto
Saturday, September 5, 2026
spot_img
HomeਕੈਨੇਡਾFrontਬੰਗਲਾਦੇਸ਼ ਨੂੰ ਭਾਰਤ ਵਿਚ ਹੀ ਖੇਡਣਗੇ ਹੋਣਗੇ ਕ੍ਰਿਕਟ ਵਿਸ਼ਵ ਕੱਪ ਦੇ ਸਾਰੇ...

ਬੰਗਲਾਦੇਸ਼ ਨੂੰ ਭਾਰਤ ਵਿਚ ਹੀ ਖੇਡਣਗੇ ਹੋਣਗੇ ਕ੍ਰਿਕਟ ਵਿਸ਼ਵ ਕੱਪ ਦੇ ਸਾਰੇ ਮੈਚ

ਬੰਗਲਾਦੇਸ਼ ਨੂੰ ਭਾਰਤ ਵਿਚ ਹੀ ਖੇਡਣਗੇ ਹੋਣਗੇ ਕ੍ਰਿਕਟ ਵਿਸ਼ਵ ਕੱਪ ਦੇ ਸਾਰੇ ਮੈਚ
ਆਈ.ਸੀ.ਸੀ. ਦੀ ਬੰਗਲਾਦੇਸ਼ ਕਿ੍ਰਕਟ ਬੋਰਡ ਨੂੰ ਚਿਤਾਵਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸਥਾਨ ਨੂੰ ਤਬਦੀਲ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ ਬੰਗਲਾਦੇਸ਼ ਨੂੰ ਆਪਣੇ ਸਾਰੇ ਲੀਗ ਮੈਚ ਭਾਰਤ ਵਿਚ ਹੀ ਖੇਡਣੇ ਹੋਣਗੇ, ਨਹੀਂ ਤਾਂ ਬੰਗਲਾਦੇਸ਼ ਆਪਣੇ ਅੰਕ ਗੁਆ ਦੇਵੇਗਾ। ਕ੍ਰਿਕਟ ਖਿਡਾਰੀ ਮੁਸਤਾਫਿਜੁਰ ਰਹਿਮਾਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿਚ ਟੀ-20 ਵਰਲਡ ਕੱਪ ਦੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਬੰਗਲਾਦੇਸ਼ ਨੇ ਆਈ.ਸੀ.ਸੀ. ਨੂੰ ਆਪਣੇ ਮੈਚ ਸ੍ਰੀਲੰਕਾ ਵਿਚ ਸ਼ਿਫਟ ਕਰਨ ਦੀ ਅਪੀਲ ਕੀਤੀ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਆਈ.ਸੀ.ਸੀ. ਦੇ ਪ੍ਰਧਾਨ ਜੈ ਸ਼ਾਹ ਅਤੇ ਕਈ ਹੋਰ ਅਧਿਕਾਰੀਆਂ ਨੇ ਇਸ ਨੂੰ ਲੈ ਕੇ ਚਰਚਾ ਕੀਤੀ ਹੈ। ਇਸੇ ਦੌਰਾਨ ਆਈਸੀਸੀ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਕ੍ਰਿਕਟ ਮੈਚ ਮਿੱਥੇ ਹੋਏ ਸਥਾਨਾਂ ’ਤੇ ਹੀ ਹੋਣਗੇ ਅਤੇ ਬੰਗਲਾਦੇਸ਼ ਨੂੰ ਵਿਸ਼ਵ ਕੱਪ ਦੇ ਮੈਚ ਭਾਰਤ ਵਿਚ ਖੇਡਣੇ ਪੈਣਗੇ।

RELATED ARTICLES
POPULAR POSTS