Breaking News
Home / ਭਾਰਤ / ਕਾਂਗਰਸ ਪਾਰਟੀ ’ਚ ਹੁਣ ਇਕ ਪਰਿਵਾਰ ’ਚੋਂ ਇਕ ਨੂੰ ਹੀ ਟਿਕਟ

ਕਾਂਗਰਸ ਪਾਰਟੀ ’ਚ ਹੁਣ ਇਕ ਪਰਿਵਾਰ ’ਚੋਂ ਇਕ ਨੂੰ ਹੀ ਟਿਕਟ

ਪਰ ਗਾਂਧੀ ਪਰਿਵਾਰ ਇਸ ਫਾਰਮੂਲੇ ’ਚੋਂ ਬਾਹਰ
ਜੈਪੁਰ/ਬਿਊਰੋ ਨਿਊਜ਼
ਅਗਲੀਆਂ ਚੋਣਾਂ ਤੋਂ ਪਹਿਲਾਂ ਟਿਕਟ ਦਿੱਤੇ ਜਾਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਡੇ ਪੱਧਰ ’ਤੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਹੁਣ ਇਕ ਪਰਿਵਾਰ ਵਿਚੋਂ ਸਿਰਫ ਇਕ ਵਿਅਕਤੀ ਨੂੰ ਹੀ ਟਿਕਟ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਉਦੇਪੁਰ ਵਿਚ ਚੱਲ ਰਹੇ ਤਿੰਨ ਦਿਨਾ ਚਿੰਤਨ ਕੈਂਪ ਵਿਚ ਕਾਂਗਰਸ ਪਾਰਟੀ ਦੇ ਸੰਗਠਨ ਵਿਚ ਬਦਲਾਅ ਅਤੇ ਰਾਜਨੀਤਕ ਮਾਮਲਿਆਂ ’ਤੇ ਬਣੇ ਪੈਨਲ ਨੇ ਇਹ ਸਿਫਾਰਸ਼ ਕੀਤੀ ਹੈ। ਕਾਂਗਰਸ ਦੇ ਰਾਜਸਥਾਨ ਤੋਂ ਪਾਰਟੀ ਇੰਚਾਰਜ ਤੇ ਜਨਰਲ ਸਕੱਤਰ ਅਜੇ ਮਾਕਨ ਨੇ ਉਦੇਪੁਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪੈਨਲ ਵਿਚ ਇਹ ਚਰਚਾ ਹੋਈ ਹੈ ਕਿ ਇਕ ਪਰਿਵਾਰ ਵਿਚੋਂ ਇਕ ਟਿਕਟ ਦੇ ਫਾਰਮੂਲੇ ਨੂੰ ਲਾਗੂ ਕੀਤਾ ਜਾਵੇ। ਜਿਸ ਨੂੰ ਵੀ ਟਿਕਟ ਦਿੱਤਾ ਜਾਏ, ਉਸ ਨੇ ਘੱਟ ਤੋਂ ਘੱਟ 5 ਸਾਲ ਪਾਰਟੀ ਵਿਚ ਕੰਮ ਕੀਤਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਵਿਚ ਨਵੇਂ ਆਉਣ ਵਾਲੇ ਵਿਅਕਤੀਆਂ ਨੂੰ ਟਿਕਟ ਨਹੀਂ ਮਿਲੇਗਾ। ਅਜੇ ਮਾਕਨ ਨੇ ਦੱਸਿਆ ਕਿ ਇਹ ਫਾਰਮੂਲੇ ਗਾਂਧੀ ਪਰਿਵਾਰ ’ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੰਮ ਕਰਨ ਦੀ ਪ੍ਰਣਾਲੀ ਬਹੁਤ ਪੁਰਾਣੀ ਹੈ ਅਤੇ ਇਸ ਚਿੰਤਕ ਕੈਂਪ ਰਾਹੀਂ ਇਸ ਵਿਚ ਬੁਨਿਆਦੀ ਤਬਦੀਲੀ ਕੀਤੀ ਜਾਵੇਗੀ।

 

Check Also

ਹਰਿਆਣਵੀ ਗਾਇਕਾ ਅਤੇ ਡਾਂਸਲਰ ਸਪਨਾ ਚੌਧਰੀ ਅਤੇ ਪਰਿਵਾਰ ਖਿਲਾਫ ਮਾਮਲਾ ਦਰਜ

ਭਾਬੀ ਤੋਂ ਦਾਜ ’ਚ ਕਰੇਟਾ ਗੱਡੀ ਮੰਗਣ ਦਾ ਆਰੋਪ ਪਲਵਲ/ਬਿਊਰੋ ਨਿਊਜ਼ : ਹਰਿਆਣਵੀ ਗਾਇਕਾ ਅਤੇ …