Breaking News
Home / ਭਾਰਤ / ਜਨਤਾ ਦਰਬਾਰ ‘ਚ ਨਿਤੀਸ਼ ‘ਤੇ ਸੁੱਟੀ ਚੱਪਲ, ਨੌਜਵਾਨ ਗ੍ਰਿਫਤਾਰ

ਜਨਤਾ ਦਰਬਾਰ ‘ਚ ਨਿਤੀਸ਼ ‘ਤੇ ਸੁੱਟੀ ਚੱਪਲ, ਨੌਜਵਾਨ ਗ੍ਰਿਫਤਾਰ

logo-2-1-300x105-3-300x105ਪਟਨਾ/ਬਿਊਰੋ ਨਿਊਜ਼
ਪਿੰਡਾਂ ਵਿਚ ਅਗਨੀ ਕਾਂਡ ਰੋਕਣ ਲਈ ਦਿਨ ਵਿਚ ਹਵਨ ਨਹੀਂ ਕਰਨ ਦੀ ਸਰਕਾਰੀ ਸਲਾਹ ‘ਤੇ ਭੜਕੇ ਨੌਜਵਾਨ ਨੇ ਸੋਮਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਜੁੱਤੀ ਸੁੱਟ ਦਿੱਤੀ। ਦੁਪਹਿਰ ਇਕ ਵਜੇ ਦੇ ਆਸਪਾਸ ਜਨਤਾ ਦੇ ਦਰਬਾਰ ਵਿਚ ਮੁੱਖ ਮੰਤਰੀ ਪ੍ਰੋਗਰਾਮ ਵਿਚ ਨੌਜਵਾਨ ਨੇ ਕੁਝ ਸੁੱਟਿਆ। ਇੰਝ ਲੱਗਿਆ ਕਿ ਕਾਗ਼ਜ਼ ਸੁੱਟਿਆ ਗਿਆ ਹੈ, ਪਰ ਨਿਤੀਸ਼ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਕਾਗ਼ਜ਼ ਨਹੀਂ ਮੇਰੇ ‘ਤੇ ਜੁੱਤੀ ਸੁੱਟੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਂਝ ਮੈਂ ਡੀਜੀਪੀ ਨੂੰ ਉਕਤ ਨੌਜਵਾਨ ਨੂੰ ਮਾਫ਼ ਕਰ ਦੇਣ ਲਈ ਕਿਹਾ ਹੈ। ਮੈਂ ਤਾਂ ਇਹ ਪਹਿਲਾਂ ਹੀ ਕਹਿ ਦੇ ਰਿਹਾ ਹਾਂ ਕਿ ਮੈਨੂੰ ਕੋਈ ਗੋਲੀ ਵੀ ਮਾਰ ਦੇਵੇ ਤਾਂ ਉਸ ‘ਤੇ ਕੋਈ ਮੁਕੱਦਮਾ ਨਾ ਕਰੀਓ। ਮੈਂ ਲੋਕਾਂ ਦੀ ਸੇਵਾ ਲਈ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਾਂ। ਇਸ ਘਟਨਾ ਵਿਚ ਸੁਰੱਖਿਆ ਦੀ ਵੀ ਕੋਈ ਚੁੱਕ ਨਹੀਂ ਹੈ। ਨੌਜਵਾਨ ਅਰਵਲ ਦਾ ਰਹਿਣ ਵਾਲਾ ਹੈ। ਉਸਦਾ ਨਾਂ ਵੀ ਨਿਤੀਸ਼ ਕੁਮਾਰ ਹੈ। ਪਿਛਲੇ ਦਿਨੀਂ ਉਸ ਨੂੰ ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਦੇ ਜਨਤਾ ਦਰਬਾਰ ਵਿਚ ਵੀ ਵੇਖਿਆ ਗਿਆ ਸੀ। ਉਥੇ ਵੀ ਉਸਨੇ ਹੱਲਾ ਕੀਤਾ ਕਿ ਉਹ ਆਰਐਸਐਸ ਦਾ ਪ੍ਰਚਾਰਕ ਬਣਨਾ ਚਾਹੁੰਦਾ ਹੈ। ਏਡੀਜੀ (ਪੁਲਿਸ ਹੈੱਡਕੁਆਰਟਰ) ਸੁਨੀਲ ਕੁਮਾਰ ਨੇ ਦੱਸਿਆ ਕਿ ਉਸਦੇ ਖ਼ਿਲਾਫ਼ ਸਰਕਾਰੀ ਕੰਮਕਾਜ ਵਿਚ ਰੁਕਾਵਟ ਪਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਵੇਲੇ ਉਕਤ ਨੌਜਵਾਨ ਨੇ ਉਨ੍ਹਾਂ ‘ਤੇ ਜੁੱਤੀ ਸੁੱਟੀ ਤਾਂ ਉਹ ਸਮਝ ਨਹੀਂ ਸਕੇ ਕਿ ਮਾਮਲਾ ਕੀ ਹੈ। ਪੁਲਿਸ ਵਾਲਿਆਂ ਨੇ ਉਸ ਨੂੰ ਫੜ ਲਿਆ। ਮੈਂ ਤੁਰੰਤ ਕਿਹਾ ਕਿ ਕੁੱਟਮਾਰ ਨਾ ਕਰੋ। ਉਸ ਨੂੰ ਬਿਠਾਇਆ ਗਿਆ ਅਤੇ ਪੁੱਿਛਆ ਗਿਆ ਕਿ ਕੀ ਗੱਲ ਹੈ? ਇਸ ‘ਤੇ ਉਸਨੇ ਕਿਹਾ ਕਿ ਤੁਸੀਂ ਹਿੰਦੂ ਦੇ ਖ਼ਿਲਾਫ਼ ਕਿਉਂ ਹੋ? ਹਵਨ ‘ਤੇ ਰੋਕ ਕਿਉਂ ਲਗਾ ਦਿੱਤੀ ਹੈ? ਮੈਂ ਉਸ ਨੌਜਵਾਨ ਤੋਂ ਪੁੱਿਛਆ ਤਾਂ ਫਿਰ ਮੈਂ ਹਿੰਦੂ ਨਹੀਂ ਹਾਂ ਕੀ? ਮੁੱਖ ਮੰਤਰੀ ਨੇ ਕਿਹਾ ਕਿ ਅੱਗ ਲੱਗਣ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਦੇ ਕਾਰਨਾਂ ਦੇ ਬਾਰੇ ਵਿਚ ਜ਼ਿਲ੍ਹਾ ਅਧਿਕਾਰੀਆਂ ਤੋਂ ਪੁੱਿਛਆ ਸੀ ਤਾਂ ਇਕ ਗੱਲ ਇਹ ਸਾਹਮਣੇ ਆਈ ਸੀ ਕਿ ਸਵੇਰੇ ਨੌਂ ਵਜੇ ਤੋਂ ਬਾਅਦ ਪੱਛਮ ਦੀ ਹਵਾ ਤੇਜ਼ ਹੋਣ ‘ਤੇ ਹਵਨ ਦੀ ਚੰਗਿਆੜੀ ਨਾਲ ਵੀ ਅੱਗ ਦੀਆਂ ਘਟਨਾਵਾਂ ਹੋਈਆਂ ਹਨ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …