ਕਪਿਲ ਦੇ ਬਹਾਨੇ ਮੋਦੀ ਨੂੰ ਬਣਾਇਆ ਨਿਸ਼ਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰਿਸ਼ਵਤ ਦੇ ਇਲਜ਼ਾਮ ਮਾਮਲੇ ਵਿੱਚ ਇੱਕ ਪਾਸੇ ਕਾਮੇਡੀਅਨ ਕਪਿਲ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮਾਮਲੇ ਵਿੱਚ ਨਵਾਂ ਰੁਖ਼ ਸਾਹਮਣੇ ਆਇਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਚੁੱਪ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਪਿਲ ਸ਼ਰਮਾ ਦਾ ਸਮਰਥਨ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਪਿਲ ਦੇ ਜ਼ਰੀਏ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਕੇਜਰੀਵਾਲ ਦੇ ਟਵੀਟ ਕੀਤਾ ਹੈ ਕਿ ‘ਮੋਦੀ ਰਾਜ ਵਿੱਚ ਕੋਈ ਵੀ ਰਿਸ਼ਵਤ ਦੀ ਸ਼ਿਕਾਇਤ ਕਰਨ ਦੀ ਹਿੰਮਤ ਨਾ ਕਰਨਾ, ਨਹੀਂ ਤਾਂ ਤੁਹਾਡਾ ਵੀ ਕਪਿਲ ਸ਼ਰਮਾ ਜਿਹਾ ਹਾਲ ਹੋਵੇਗਾ।’ ਇਸ ਟਵੀਟ ਦੇ ਕਈ ਰਾਜਨੀਤਕ ਮਾਇਨੇ ਕੱਢੇ ਜਾ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਨੇ ਕਿਹਾ ਸੀ ਕਿ ਕਪਿਲ ਸ਼ਰਮਾ ਪੰਜਾਬ ਵਿੱਚ ਪਾਰਟੀ ਲਈ ਪ੍ਰਚਾਰ ਕਰ ਸਕਦੇ ਹਨ। ਉੱਥੇ ਹੀ ਕਾਮੇਡੀਅਨ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹਨ। ਕਪਿਲ ਨੇ ਵਰਸੋਵਾ ਵਿੱਚ ਦਫਤਰ ਬਣਾਉਣ ਦੇ ਲਈ 5 ਲੱਖ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਸੀ। ਕਪਿਲ ਨੇ ਪ੍ਰਧਾਨ ਮੰਤਰੀ ਨੂੰ ਚੰਗੇ ਦਿਨਾਂ ਬਾਰੇ ਤਾਹਨਾ ਮਾਰਿਆ ਸੀ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …