ਵਿਜੇ ਰੁਪਾਣੀ ਬਣੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਸ਼ਨੀਵਾਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਚੋਣ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ। ਬੈਜਯੰਤ ਪਾਂਡਾ ਉਤਰ ਪ੍ਰਦੇਸ਼ ਦੇ ਨਵੇਂ ਚੋਣ ਇੰਚਾਰਜ ਬਣਾਏ ਗਏ ਹਨ ਜਦਕਿ ਵਿਨੋਦ ਤਾਵੜੇ ਨੂੰ ਚੋਣ ਇੰਚਾਰਜ ਕੀਤਾ ਹੈ । ਪੰਜਾਬ ਭਾਜਪਾ ਦਾ ਵਿਜੇ ਰੁਪਾਣੀ ਨੂੰ ਚੋਣ ਇੰਚਾਰਜ ਲਗਾਇਆ ਗਿਆ ਹੈ ਜਦਕਿ ਵਿਜੇ ਰੁਪਾਣੀ ਪੰਜਾਬ ਭਾਜਪਾ ਦੇ ਇੰਚਾਰਜ ਵੀ ਹਨ। ਇਸ ਤੋਂ ਇਲਾਵਾ ਅੰਡੇਮਾਨ ਨਿਕੋਬਾਰ ਦਾ ਵਾਈ ਸੱਤਿਆ ਕੁਮਾਰ, ਅਰੁਣਾਚਲ ਪ੍ਰਦੇਸ਼ ਦਾ ਅਸ਼ੋਕ ਸਿੰਘ, ਚੰਡੀਗੜ੍ਹ ਦਾ ਵਿਜੇ ਰੁਪਾਣੀ, ਦਮਨ ਐਂਡ ਦੀਪ ਪੁਰਨੇਸ਼ ਮੋਦੀ, ਗੋਆ ਅਸ਼ੀਸ਼ ਸੂਦ, ਹਰਿਆਣਾ ਦਾ ਵਿਪਲਵ ਕੁਮਾਰ ਦੇਵ, ਹਿਮਾਚਲ ਪ੍ਰਦੇਸ਼ ਦਾ ਸ੍ਰੀਕਾਂਤ ਸ਼ਰਮਾ, ਜੰਮੂ-ਕਸ਼ਮੀਰ ਦਾ ਤਰੁਣ ਚੁੱਘ, ਝਾਰਖੰਡ ਦਾ ਲਕਸ਼ਮੀ ਕਾਂਤ ਵਾਜਪੇਈ, ਕਰਨਾਟਕ ਦਾ ਰਾਧਾ ਮੋਹਨ, ਕੇਰਲ ਦਾ ਪ੍ਰਕਾਸ਼ ਜਾਵੇੜਕਰ, ਲਕਸ਼ਦੀਪ ਅਰਵਿੰਦ ਮੇਨਨ, ਮੱਧ ਪ੍ਰਦੇਸ਼ ਦਾ ਡਾ. ਮਹੇਂਦਰ ਸਿੰਘ, ਉੜੀਸਾ ਦਾ ਵਿਜੇਪਾਲ ਸਿੰਘ ਤੋਮਰ, ਪੁੱਡੂਚੇਰੀ ਨਿਰਮਲ ਕੁਮਾਰ, ਸਿੱਕਮ ਦਿਲੀਪ ਜਾਇਵਾਲ, ਤਾਮਿਲਨਾਡੂ ਦਾ ਅਰਵਿੰਦ ਮੇਨਨ ਅਤੇ ਪੱਛਮੀ ਬੰਗਾਲ ਦਾ ਮੰਗਲਪਾਂਡੇ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਵੱਲੋਂ ਸਹਿ ਚੋਣ ਇੰਚਾਰਜਾਂ ਦਾ ਵੀ ਐਲਾਨ ਕੀਤਾ ਗਿਅ ਹੈ।