ਏਸ਼ੀਅਨ ਖੇਡਾਂ ’ਚ ਫਰੀਦਕੋਟ ਦੀ ਸਿਫਤ ਕੌਰ ਨੇ ਜਿੱਤਿਆ ਸੋਨੇ ਦਾ ਤਮਗਾ September 27, 2023 ਏਸ਼ੀਅਨ ਖੇਡਾਂ ’ਚ ਫਰੀਦਕੋਟ ਦੀ ਸਿਫਤ ਕੌਰ ਨੇ ਜਿੱਤਿਆ ਸੋਨੇ ਦਾ ਤਮਗਾ ਭਾਰਤ ਦੀਆਂ ਮਹਿਲਾਵਾਂ ਨੇ ਪਿਸਟਲ ਟੀਮ ਮੁਕਾਬਲੇ ’ਚ ਵੀ ਜਿੱਤਿਆ ਸੋਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਦੇ ਹਾਂਗਜੂ ਵਿਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੇ ਚੌਥੇ ਦਿਨ ਅੱਜ ਬੁੱਧਵਾਰ ਨੂੰ ਫਰੀਦਕੋਟ ਦੀ ਖਿਡਾਰਨ ਸਿਫਤ ਕੌਰ ਨੇ 50 ਮੀਟਰ ਏਅਰ ਰਾਈਫਲ ਥ੍ਰੀ ਪੋਜੀਸ਼ਨ ਵਿਚ ਵਰਲਡ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਇਸੇ ਦੌਰਾਨ ਪਿਸਟਲ ਟੀਮ ਮੁਕਾਬਲੇ ’ਚ ਵੀ ਭਾਰਤ ਦੀ ਮਹਿਲਾ ਟੀਮ ਨੇ ਸੋਨ ਤਮਗਾ ਜਿੱਤਿਆ ਹੈ। ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ 25 ਮੀਟਰ ਰੈਪਿਡ ਪਿਸਟਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ 50 ਮੀਟਰ ਏਅਰ ਰਾਈਫਲ ਥ੍ਰੀ ਪੋਜੀਸ਼ਨ ਵਿਚ ਭਾਰਤੀ ਮਹਿਲਾਵਾਂ ਦੀ ਟੀਮ ਨੇ ਸਿਲਵਰ ਮੈਡਲ ਜਿੱਤਿਆ ਸੀ। ਹੁਣ ਤੱਕ ਏਸ਼ੀਅਨ ਖੇਡਾਂ ਵਿਚ ਭਾਰਤ ਨੇ 21 ਤਮਗੇ ਜਿੱਤੇ ਹਨ, ਇਨ੍ਹਾਂ ਵਿਚ 5 ਸੋਨੇ ਦੇ ਤਮਗੇ ਵੀ ਸ਼ਾਮਲ ਹਨ। ਭਾਰਤ ਨੂੰ ਤਿੰਨ ਸੋਨੇ ਦੇ ਤਮਗੇ ਨਿਸ਼ਾਨੇਬਾਜ਼ੀ ਵਿਚ ਆਏ ਹਨ, ਇਕ ਸੋਨੇ ਦਾ ਤਮਗਾ ਘੋੜਸਵਾਰੀ ਟੀਮ ਈਵੈਂਟ ਵਿਚ ਜਿੱਤਿਆ ਹੈ ਅਤੇ ਇਕ ਸੋਨੇ ਦਾ ਤਮਗਾ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਹੈ। ਇਸ ਤੋਂ ਇਲਾਵਾ ਭਾਰਤ ਨੇ 6 ਸਿਲਵਰ ਅਤੇ 10 ਕਾਂਸੇ ਦੇ ਤਮਗੇ ਜਿੱਤੇ ਹਨ। ਏਸ਼ੀਅਨ ਖੇਡਾਂ ਵਿਚ ਤਮਗਿਆਂ ਦੀ ਸੂਚੀ ਵਿਚ ਚੀਨ ਪਹਿਲੇ ਸਥਾਨ ’ਤੇ ਹੈ ਅਤੇ ਭਾਰਤ 6ਵੇਂ ਸਥਾਨ ਚੱਲ ਰਿਹਾ ਹੈ। 2023-09-27 Parvasi Chandigarh Share Facebook Twitter Google + Stumbleupon LinkedIn Pinterest