2.6 C
Toronto
Friday, November 7, 2025
spot_img
Homeਭਾਰਤਕਤਲੇਆਮ ਪੀੜਤਾਂ ਦਾ ਦਰਦ ਸੁਣ ਕੇ ਭਾਵੁਕ ਹੋਈਆਂ ਮਹਿਲਾ ਸੰਸਦ ਮੈਂਬਰ

ਕਤਲੇਆਮ ਪੀੜਤਾਂ ਦਾ ਦਰਦ ਸੁਣ ਕੇ ਭਾਵੁਕ ਹੋਈਆਂ ਮਹਿਲਾ ਸੰਸਦ ਮੈਂਬਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡੀਅਨ ਸੰਸਦ ਮੈਂਬਰਾਂ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਇਲਾਕੇ ਤਿਲਕ ਵਿਹਾਰ ਦਾ ਦੌਰਾ ਕੀਤਾ। ਇਸ ਮੌਕੇ ਡੀਡੀਏ ਦੀ ਕਲੋਨੀ ਦੀਆਂ ਵਿਧਵਾਵਾਂ ਦੀ ਹਾਲਤ ਵੇਖਕੇ ਉਹ ਜਜ਼ਬਾਤੀ ਹੋ ਗਏ। ਤਿੰਨਾਂ ਮਹਿਲਾ ਸੰਸਦ ਮੈਂਬਰਾਂ ਦਾ ਉਸ ਵੇਲੇ ਰੋਣਾ ਨਿਕਲ ਆਇਆ ਜਦੋਂ ਉਨ੍ਹਾਂ ਪੀੜਤਾਂ ਦੀ ਦਾਸਤਾਨ ਸੁਣੀ। ਇਸ ਦੌਰਾਨ ਇਸ ઠਵਫ਼ਦ ਦਾ ਸਵਾਗਤ ਗੁਰਦੁਆਰਾ ਸ਼ਹੀਦ ਗੰਜ ਵਿਖੇ 11 ਮੈਂਬਰਾਂ ਵੱਲੋਂ ਗੁਰਦਿਆਲ ਸਿੰਘ ਨਾਂਗੂ ਦੀ ਅਗਵਾਈ ਹੇਠ ਕੀਤਾ ਗਿਆ ਗਿਆ। ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਦੱਸਿਆ ਕਿ ਕੈਨੇਡੀਆਈ ਆਗੂ ਰਣਦੀਪ ਸਿੰਘ ਨੇ ਵਿਧਵਾਵਾਂ ਨੂੰ ਭਰੋਸਾ ਦਿੱਤਾ ਕਿ ਇਸ ਨਾ-ਇਨਸਾਫ਼ੀ ਲਈ ਉਹ ਕੌਮਾਂਤਰੀ ਪੱਧਰ ‘ਤੇ ਆਵਾਜ਼ ਚੁੱਕਦੇ ਰਹਿਣਗੇ। ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਇਨਸਾਫ਼ ਕੀਤਾ ਜਾਣਾ ਚਾਹੀਦਾ ਹੈ।

RELATED ARTICLES
POPULAR POSTS