Breaking News
Home / ਕੈਨੇਡਾ / Front / ਸਮੁੰਦਰ ਦੇ ਕੰਢਿਆਂ ਅਤੇ ਬੀਚਾਂ ’ਤੇ ਹੁੰਦੇ ਆਨੰਦ ਕਾਰਜਾਂ ’ਤੇ ਲਗਾਈ ਰੋਕ

ਸਮੁੰਦਰ ਦੇ ਕੰਢਿਆਂ ਅਤੇ ਬੀਚਾਂ ’ਤੇ ਹੁੰਦੇ ਆਨੰਦ ਕਾਰਜਾਂ ’ਤੇ ਲਗਾਈ ਰੋਕ

ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ’ਚ ਅਹਿਮ ਫੈਸਲੇ

ਸਮੁੰਦਰ ਦੇ ਕੰਢਿਆਂ ਅਤੇ ਬੀਚਾਂ ’ਤੇ ਹੁੰਦੇ ਆਨੰਦ ਕਾਰਜਾਂ ’ਤੇ ਲਗਾਈ ਰੋਕ

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਰਤਸਰ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਈ ਅਤੇ ਇਸ ਬੈਠਕ ਵਿਚ ਅਹਿਮ ਫੈਸਲੇ ਲਏ ਗਏ। ਇਸ ਮੌਕੇ ਪੰਜ ਸਿੰਘ ਸਾਹਿਬਾਨ ਵਲੋਂ ਆਦੇਸ਼ ਜਾਰੀ ਕਰਕੇ ਸਮੁੰਦਰ ਦੇ ਕੰਡਿਆਂ ’ਤੇ ਜਾਂ ਬੀਚਾਂ ’ਤੇ ਡੈਸਟੀਨੇਸ਼ਨ ਮੈਰਿਜ ਦੇ ਰੁਝਾਨ ਦੇ ਚਲਦਿਆਂ ਆਨੰਦ ਕਾਰਜਾਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ’ਤੇ ਰੋਕ ਲਗਾਈ ਗਈ ਹੈ। ਅੱਜ ਦੀ ਇਕੱਤਰਤਾ, ਜਿਸ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਸ਼ਾਮਲ ਹੋਏ। ਇਸੇ ਦੌਰਾਨ  ਪਿਛਲੇ ਦਿਨੀਂ ਬਠਿੰਡਾ ਵਿਚ ਇਕ ਗੁਰਦੁਆਰਾ ਸਾਹਿਬ ਵਿਖੇ ਦੋ ਕੁੜੀਆਂ ਦੇ ਆਨੰਦ ਕਾਰਜ ਕਰਵਾਉਣ ਦੇ ਆਰੋਪ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਕੀਰਤਨੀ ਜੱਥੇ ਦੇ ਮੈਂਬਰਾਂ ’ਤੇ ਪੰਜ ਸਾਲਾਂ ਲਈ ਕੀਰਤਨ ਕਰਨ ’ਤੇ ਰੋਕ ਲਗਾਉਣ ਦਾ ਵੀ ਆਦੇਸ਼ ਜਾਰੀ ਕੀਤਾ ਗਿਆ। ਪੰਜ ਸਿੰਘ ਸਾਹਿਬਾਨ ਦੀ ਬੈਠਕ ਦੌਰਾਨ ਹੋਰ ਵੀ ਅਹਿਮ ਫੈਸਲੇ ਲਏ ਗਏ ਹਨ।

Check Also

ਜਲੰਧਰ ਪੱਛਮੀ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਆਮ ਆਦਮੀ ਪਾਰਟੀ ’ਚ ਸ਼ਾਮਲ

ਜ਼ਿਮਨੀ ਚੋਣ ਤੋਂ ਪਹਿਲਾਂ ਵੱਡੀ ਸਿਆਸੀ ਉਥਲ ਪੁਥਲ ਜਲੰਧਰ/ਬਿਊਰੋ ਨਿਊਜ਼ ਜਲੰਧਰ ਪੱਛਮੀ ਦੀ 10 ਜੁਲਾਈ …