Breaking News
Home / ਪੰਜਾਬ / ਹਰਸਿਮਰਤ ਕੌਰ ਬਾਦਲ ਨੇ ਸਿਖਾਇਆ ਮਾਸਕ ਬਣਾਉਣਾ

ਹਰਸਿਮਰਤ ਕੌਰ ਬਾਦਲ ਨੇ ਸਿਖਾਇਆ ਮਾਸਕ ਬਣਾਉਣਾ

ਬਠਿੰਡਾ/ਬਿਊਰੋ ਨਿਊਜ਼
ਸੋਸ਼ਲ ਮੀਡੀਆ ‘ਤੇ ਲਗਾਤਾਰ ਵੱਡੇ ਸਿਤਾਰੇ ਜਾਂ ਸਿਆਸੀ ਆਗੂ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ। ਕੋਈ ਮਾਸਕ ਬਣਾਉਣੇ ਦੱਸ ਰਿਹਾ ਹੈ ਤਾਂ ਕੋਈ ਇਹ ਦੱਸ ਰਿਹਾ ਕਿ ਹੱਥ ਕਿਵੇਂ ਧੋਣੇ ਹਨ। ਹੁਣ ਇਸ ਲੜੀ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਹੋ ਗਏ ਹਨ। ਹਰਸਿਮਰਤ ਬਾਦਲ ਖ਼ੁਦ ਘਰ ‘ਚ ਮਾਸਕ ਬਣਾਉਣ ਦੇ ਤਰੀਕੇ ਸਿਖਾ ਰਹੇ ਹਨ। ਫੇਸਬੁੱਕ ‘ਤੇ ਲਾਈਵ ਹੋ ਕੇ ਬੀਬੀ ਬਾਦਲ ਨੇ ਕਿਹਾ ਕਿ ਇਸ ਸਮੇਂ ਬਾਜ਼ਾਰ ‘ਚ ਮਾਸਕ ਨਹੀਂ ਮਿਲ ਰਹੇ। ਕਰੋਨਾ ਵਾਇਰਸ ਤੋਂ ਬਚਣ ਲਈ ਹਰੇਕ ਲਈ ਮਾਸਕ ਪਾਉਣਾ ਲਾਜ਼ਮੀ ਹੈ। ਮਾਰਕੀਟ ‘ਚ ਮਾਸਕ ਦੀ ਘਾਟ ਹੋਣ ਕਰਕੇ ਔਰਤਾਂ ਇਸ ਨੂੰ ਆਸਾਨੀ ਨਾਲ ਘਰ ‘ਚ ਬਣਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪੁਰਾਣੀ ਟੀ-ਸ਼ਰਟ ਦੀ ਬਾਂਹ ਕੱਟ ਕੇ ਇਸ ਵਿੱਚ ਦੋ ਕੱਟ ਲਾਓ। ਫਿਰ ਦਿਖਾਇਆ ਕਿ ਟਿਸ਼ੂ ਜਾਂ ਰੁਮਾਲ ਨੂੰ ਵਿਚਕਾਰ ਰੱਖਣਾ ਹੈ। ਉਸ ਤੋਂ ਬਾਅਦ ਉਨ੍ਹਾਂ ਦੋ ਕੱਟ ਬਣਾਏ ਤੇ ਦੱਸਿਆ ਕਿ ਇਸ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ।

Check Also

ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ

ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …